ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੱਡੀ ਟੂਰਨਾਮੈਂਟ: ਬਾਬਾ ਅਮਰਨਾਥ ਕਲੱਬ ਬਰਸਾਲਪੁਰ ਦੀ ਟੀਮ ਜੇਤੂ

06:23 AM Nov 03, 2024 IST
ਪਿੰਡ ਹੁਸ਼ਿਆਰਪੁਰ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਪ੍ਰਬੰਧਕ ਤੇ ਮਹਿਮਾਨ। -ਫੋਟੋ: ਚੰਨੀ

ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 2 ਨਵੰਬਰ
ਦਸ਼ਮੇਸ਼ ਯੂਥ ਐਂਡ ਵੈਲਫੇਅਰ ਕਲੱਬ ਪਿੰਡ ਹੁਸ਼ਿਆਰਪੁਰ ਨਿਊ ਚੰਡੀਗੜ੍ਹ ਵੱਲੋਂ 9ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਕਾਲਾ ਸਿੱਧੂ, ਬਿੱਟੂ ਢਿੱਲੋਂ, ਰੱਬੀ ਸੋਹੀ, ਹਰਵਿੰਦਰ ਸਿੰਘ ਸਰਪੰਚ, ਨੋਨੀ ਸੋਹੀ, ਮੱਖਣ ਸੋਹੀ, ਦੀਦਾਰ ਸਿੱਧੂ ਆਦਿ ਸਮੇਤ ਪਿੰਡ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪਿੰਡ ਓਪਨ ਦੇ ਹੋਏ ਮੁਕਾਬਲੇ ਦੌਰਾਨ 38ਟੀਮਾਂ ਨੇ ਹਿੱਸਾ ਲਿਆ। ਬਾਬਾ ਅਮਰਨਾਥ ਕਲੱਬ ਪਿੰਡ ਬਰਸਾਲਪੁਰ ਦੀ ਪਹਿਲੀ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਸਮੇਤ ਕਬੱਡੀ ਕੱਪ ਇਨਾਮ ਵਜੋਂ ਦਿੱਤਾ ਗਿਆ ਅਤੇ ਦੂਜੇ ਨੰਬਰ ’ਤੇ ਆਈ ਪਿੰਡ ਖੁੱਡਾ ਅਲੀਸ਼ੇਰ ਚੰਡੀਗੜ੍ਹ ਦੀ ਟੀਮ ਨੂੰ 51 ਹਜ਼ਾਰ ਰੁਪਏ ਨਗਦ ਇਨਾਮ ਸਮੇਤ ਯਾਦਗਾਰੀ ਟਰਾਫੀ ਦਿੱਤੀ ਗਈ। ਇਸ ਮੌਕੇ ਕਬੱਡੀ ਖਿਡਾਰੀ ਤੇਜੀ ਕੈਂਡ ਨੂੰ ਬੈਸਟ ਰੇਡਰ ਅਤੇ ਬਿੱਲਾ ਖੁੱਡਾ ਅਲੀਸ਼ੇਰ ਨੂੰ ਬੈਸਟ ਜਾਫੀ ਐਲਾਨਿਆ ਗਿਆ, ਜਿਨ੍ਹਾਂ ਨੂੰ ਪੰਦਰਾਂ-ਪੰਦਰਾਂ ਹਜ਼ਾਰ ਰੁਪਏ ਨਗਦ ਇਨਾਮ ਮਿਲਿਆ। ਵਿਸ਼ੇਸ਼ ਮਹਿਮਾਨਾਂ ਵਿੱਚ ਦਾਸ ਅਸੋਸੀਏਟ ਮੁੱਲਾਂਪੁਰ ਗਰੀਬਦਾਸ ਦੇ ਮੁੱਖ ਸੰਚਾਲਕ ਪਹਿਲਵਾਨ ਰਵੀ ਸ਼ਰਮਾ, ਭਾਜਪਾ ਆਗੂ ਅਰਵਿੰਦਪੁਰੀ, ਕਾਂਗਰਸੀ ਆਗੂ ਦਲਵਿੰਦਰ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ, ਜਿਹਨਾਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਵੱਡੀ ਗਿਣਤੀ ਦਰਸ਼ਕ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਸਾਰੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਗੁਰਮੁੱਖ ਢੋਡੇ ਮਾਜਰਾ ਤੇ ਯੋਗੇਸ਼ ਧੀਮਾਨ ਡੱਡੂ ਮਾਜਰਾ ਨੇ ਕੁਮੈਂਟਰੀ ਕੀਤੀ।

Advertisement

Advertisement