ਪੱਤਰ ਪ੍ਰੇਰਕਫਗਵਾੜਾ, 10 ਮਾਰਚਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਰਵੇਸ਼ ਪਿੰਡ ਵਲੋਂ ਚੌਥਾ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਜਿਸ ਵਿੱਚ ਮੇਜ਼ਬਾਨ ਦਰਵੇਸ਼ ਪਿੰਡ ਦੀ ਟੀਮ ਜੇਤੂ ਰਹੀ। ਐਨ.ਆਰ.ਆਈ. ਵੀਰਾਂ, ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਟੂਰਨਾਮੈਂਟ ’ਚ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਐਸ.ਪੀ ਰੁਪਿੰਦਰ ਕੌਰ ਭੱਟੀ ਸ਼ਾਮਲ ਹੋਏ।ਟੂਰਨਾਮੈਂਟ ਦੌਰਾਨ ਓਪਨ 75 ਕਿਲੋ ਅਤੇ 62 ਕਿੱਲੋ ਭਾਰ ਵਰਗ ਪਿੰਡ ਪੱਧਰ ਦੇ ਫਾਈਨਲ ਮੁਕਾਬਲਿਆਂ ’ਚ ਮੇਜ਼ਬਾਨ ਦਰਵੇਸ਼ ਪਿੰਡ ਦੀਆਂ ਟੀਮਾਂ ਨੇ ਸਮਰਾਈ ਦੀ ਟੀਮਾਂ ਨੂੰ ਹਰਾਇਆ ਜਦਕਿ 42 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ’ਚ ਦਰਵੇਸ਼ ਪਿੰਡ ਨੇ ਕਾਲਾ ਸੰਘਿਆਂ ਦੀ ਟੀਮ ਨੂੰ ਮਾਤ ਦਿੱਤੀ। ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਟਰਾਫ਼ੀ ਨਾਲ ਨਿਵਾਜਿਆ ਗਿਆ। ਮੁੱਖ ਮਹਿਮਾਨ ਡਾ. ਰਾਜਕੁਮਾਰ ਚੱਬੇਵਾਲ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਦਾਨੀ ਖੇਡਾਂ ਸਰੀਰਕ ਅਤੇ ਦਿਮਾਗੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਨੌਜਵਾਨਾਂ ਨੂੰ ਖੇਡਾਂ ’ਚ ਆਪਣਾ ਕੈਰੀਅਰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਆਪ ਆਗੂ ਹਰਜੀ ਮਾਨ ਤੇ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ’ਚ ਮੱਲਾਂ ਮਾਰਨ ਲਈ ਪ੍ਰੇਰਿਆ।