For the best experience, open
https://m.punjabitribuneonline.com
on your mobile browser.
Advertisement

ਪੀਜੀਆਈ ’ਚ 21 ਦਿਨਾਂ ਮਗਰੋਂ ਜ਼ਿੰਦਗੀ ਦੀ ਜੰਗ ਹਾਰ ਗਿਆ ਕਬੱਡੀ ਖ਼ਿਡਾਰੀ ਜਗਦੀਪ ਮੀਨੂ

11:26 AM Aug 19, 2024 IST
ਪੀਜੀਆਈ ’ਚ 21 ਦਿਨਾਂ ਮਗਰੋਂ ਜ਼ਿੰਦਗੀ ਦੀ ਜੰਗ ਹਾਰ ਗਿਆ ਕਬੱਡੀ ਖ਼ਿਡਾਰੀ ਜਗਦੀਪ ਮੀਨੂ
Advertisement

ਪੱਤਰ ਪ੍ਰੇਰਕ
ਬਨੂੜ, 18 ਅਗਸਤ
ਬਨੂੜ ਦੇ ਵਾਰਡ ਨੰਬਰ 11 ਦੀ ਬਾਜਵਾ ਕਲੋਨੀ ਦਾ ਵਸਨੀਕ ਅਤੇ ਮਾਂ ਖੇਡ ਕਬੱਡੀ ਦਾ ਉੱਘਾ ਖ਼ਿਡਾਰੀ ਜਗਦੀਪ ਸਿੰਘ ਮੀਨੂ (32) ਆਖ਼ਰ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸ ਨੂੰ 27 ਜੁਲਾਈ ਨੂੰ ਪਸ਼ੂਆਂ ਲਈ ਪੱਠੇ ਲਿਆਉਣ ਸਮੇਂ ਸੱਪ ਨੇ ਡੱਸ ਲਿਆ ਸੀ। ਉਦੋਂ ਤੋਂ ਉਹ ਜ਼ੇਰੇ ਇਲਾਜ ਸੀ। ਬੀਤੀ ਰਾਤ ਉਸ ਦੀ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।
ਕਬੱਡੀ ਖ਼ਿਡਾਰੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਮੁੱਚੇ ਬਨੂੜ ਸ਼ਹਿਰ ਅਤੇ ਆਲੇ ਦੁਆਲੇ ਦੇ ਖੇਤਰ ਤੇ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਅੱਜ ਦੁਪਹਿਰ੍ਹੇ ਉਸ ਦਾ ਅੰਤਿਮ ਸਸਕਾਰ ਬਨੂੜ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਖੇਡ ਪ੍ਰੇਮੀ ਮੌਜੂਦ ਸਨ।
ਵਾਰਡ ਦੇ ਕੌਂਸਲਰ ਭਜਨ ਲਾਲ ਨੇ ਦੱਸਿਆ ਕਿ ਜਗਦੀਪ ਸਿੰਘ ਮੀਨੂ ਆਪਣੇ ਘਰ ਦਾ ਇਕਲੌਤਾ ਕਮਾਊ ਜੀਅ ਸੀ। ਉਸ ਦੇ ਪਰਿਵਾਰ ਵਿੱਚ ਪਿੱਛੇ ਵਿਧਵਾ ਮਾਂ, ਪਤਨੀ ਤੋਂ ਇਲਾਵਾ ਛੇ ਸਾਲ ਦਾ ਪੁੱਤਰ ਤੇ ਤਿੰਨ ਸਾਲ ਦੀ ਧੀ ਹੈ। ਮੀਨੂ ਕਬੱਡੀ ਦਾ ਉੱਘਾ ਧਾਵੀ ਸੀ।

Advertisement

ਵਿਧਵਾ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਦੀ ਮੰਗ

ਇਸ ਖੇਤਰ ਦੇ ਕਬੱਡੀ ਪ੍ਰੇਮੀਆਂ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਹਰਬੰਸ ਲਾਲ ਉੱਤਮ ਨੇ ਜਗਦੀਪ ਮੀਨੂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਮਾਂ ਖੇਡ ਕਬੱਡੀ ਲਈ ਕਦੇ ਵੀ ਨਾ ਪੂਰਾ ਹੋਣਾ ਵਾਲਾ ਘਾਟਾ ਦੱਸਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਵਿਧਵਾ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਦਸ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

Advertisement

Advertisement
Author Image

Advertisement