ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੱਡੀ: ਕੇਸ਼ੀ ਕਟਵਾਰਾ ਕਲੱਬ ਅੱਵਲ

10:35 AM Dec 11, 2023 IST
ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਜਗਜੀਤ

ਪੱਤਰ ਪ੍ਰੇਰਕ
ਮੁਕੇਰੀਆਂ, 10 ਦਸੰਬਰ
ਦਸਮੇਸ਼ ਸਪੋਰਟ ਕਲੱਬ ਮਾਂਗਾ ਵੱਲੋਂ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਪ੍ਰਵਾਸੀ ਭਾਰਤੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਕਬੱਡੀ ਕਲੱਬ ਕੇਸ਼ੀ ਕਟਵਾਰਾ ਆਸਟਰੇਲੀਆ ਨੇ ਜਿੱਤ ਲਿਆ। ਇਸ ਮੌਕੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਡੀਐਸਪੀ ਸਬ-ਡਵੀਜ਼ਨ ਟਾਂਡਾ ਕੁਲਵੰਤ ਸਿੰਘ, ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਧੂਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਮੌਕੇ ਕਰਵਾਏ ਗਏ 50 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸ਼ਾਮਚੁਰਾਸੀ ਦੀ ਟੀਮ ਨੇ ਪਹਿਲਾ ਜਦਕਿ ਬਿਆਸ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। 70 ਕਿਲੋ ਭਾਰ ਵਰਗ ਵਿੱਚ ਅਰਗੋਵਾਲ ਦੀ ਟੀਮ ਨੇ ਪਹਿਲਾ ਅਤੇ ਪੰਜਢੇਰਾਂ ਕਲਾਂ (ਮੁਕੇਰੀਆਂ) ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਵਿੱਚ ਪਿੰਡ ਮਾਂਗਾ ਦੀ ਟੀਮ ਨੇ ਪਹਿਲਾ ਜਦੋਂਕਿ ਜੌਹਲਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਓਪਨ ਕਲੱਬਾਂ ਦੇ ਮੁਕਾਬਲਿਆਂ ਦਾ ਫਾਈਨਲ ਮੈਚ ਕਬੱਡੀ ਕਲੱਬ ਕੇਸ਼ੀ ਕਟਵਾਰਾ ਆਸਟਰੇਲੀਆ ਤੇ ਸ਼ਹੀਦ ਭਗਤ ਸਿੰਘ ਕੱਬਡੀ ਕਲੱਬ ਐਡਮਿੰਟਨ ਵਿਚਾਲੇ ਹੋਇਆ, ਜਿਸ ’ਚੋਂ ਕਬੱਡੀ ਕਲੱਬ ਕੇਸ਼ੀ ਕਟਵਾਰਾ ਨੇ ਪਹਿਲਾ ਸਥਾਨ ਹਾਸਲ ਕਰ ਕੇ ਗੋਲਡੀ ਸਹੋਤਾ ਵਲੋਂ ਸਪਾਂਸਰ 51,000 ਰੁਪਏ ਦਾ ਨਕਦ ਇਨਾਮ ਤੇ ਟਰਾਫੀ ਹਾਸਲ ਕੀਤੀ। ਦੂਜੇ ਸਥਾਨ ’ਤੇ ਰਹੇ ਸ਼ਹੀਦ ਭਗਤ ਸਿੰਘ ਕੱਬਡੀ ਕਲੱਬ ਐਡਮਿੰਟਨ ਨੇ ਦਲਵੀਰ ਕਨੈਡਾ ਵੱਲੋਂ ਸਪਾਂਸਰ ਕੀਤਾ ਦੂਜਾ ਇਨਾਮ 41.000 ਰੁਪਏ ਹਾਸਲ ਕੀਤਾ। ਬੈਸਟ ਰੇਡਰ ਅਤੇ ਬੈਸਟ ਜਾਫੀਆਂ ਨੂੰ ਸੋਨੀ ਖਿਆਲਾ ਬੁਲੰਦਾ ਅਤੇ ਨਸੀਬ ਨਿਊਜ਼ੀਲੈਂਡ ਵੱਲੋਂ 11-11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਸੁਖਵੀਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ ਤੇ ਸਾਬਕਾ ਸਰਪੰਚ ਹਰਪਾਲ ਸਿੰਘ ਸਿੰਘ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਐੱਸਐੱਚਓ ਪਰਵਿੰਦਰ ਸਿੰਘ ਧੂਤ, ਬਲਾਕ ਪ੍ਰਧਾਨ ਨੰਬਰਦਾਰ ਮਾਸਟਰ ਰਛਪਾਲ ਸਿੰਘ, ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਢੱਟ ਤੇ ਹੋਰ ਹਾਜ਼ਰ ਸਨ।

Advertisement

Advertisement