ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੱਡੀ ਕੱਪ: ਰਾਏਧਰਾਣਾ ਦੀ ਟੀਮ ਨੇ ਬਾਜ਼ੀ ਮਾਰੀ

08:37 AM Feb 13, 2024 IST
ਜੇਤੂ ਟੀਮਾਂ ਨੂੰ ਟਰਾਫੀਆਂ ਨਾਲ ਸਨਮਾਨਦੇ ਹੋਏ ਸਰਪ੍ਰਸਤ ਚਰਨਜੀਤ ਸ਼ਰਮਾ ਤੇ ਹੋਰ।

 

Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਫਰਵਰੀ
ਨੇੜਲੇ ਪਿੰਡ ਲਹਿਲ ਕਲਾਂ ਵਿੱਚ ਮੀਰੀ ਪੀਰੀ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 39ਵਾਂ ਕਬੱਡੀ ਕੱਪ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਬਰਿੰਦਰ ਗੋਇਲ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਚਚੇਰੇ ਭਰਾ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਓਐੱਸਡੀ ਰਕੇਸ਼ ਕੁਮਾਰ ਗੁਪਤਾ, ਆਪ ਆਗੂ ਦੀਪਕ ਜੈਨ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਸੀਸਪਾਲ ਆਨੰਦ ਨੇ ਵੀ ਸ਼ਿਰਕਤ ਕੀਤੀ।
ਕਬੱਡੀ ਕੱਪ ਦੌਰਾਨ ਓਪਨ ਕਬੱਡੀ ਮੁਕਾਬਲੇ ਵਿਚ ਰਾਏਧਰਾਣਾ ਨੇ ਬਾਜ਼ੀ ਮਾਰੀ ਜਦਕਿ ਸਲੇਮਗੜ੍ਹ ਦੀ ਟੀਮ ਦੂਜੇ ਸਥਾਨ ’ਤੇ ਰਹੀ। 65 ਕਿਲੋ ਕਬੱਡੀ ਮੁਕਾਬਲੇ ਵਿੱਚ ਲੇਹਲ ਕਲਾਂ ਪਹਿਲਾ ਤੇ ਸ਼ੇਰੋ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਜੇਤੂ ਟੀਮਾਂ ਨੂੰ ਕਲੱਬ ਦੇ ਸਰਪ੍ਰਸਤ ਚਰਨਜੀਤ ਸ਼ਰਮਾ ਅਤੇ ਪ੍ਰਧਾਨ ਪੱਪੂ ਵੱਲੋਂ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਡੀਐੱਸਪੀ ਦੀਪਕ ਰਾਏ, ਐੱਸਐੱਚਓ ਸਦਰ ਇੰਸਪੈਕਟਰ ਰਣਬੀਰ ਸਿੰਘ, ਗੁਰਪ੍ਰੀਤ ਰੰਧਾਵਾ, ਮਾਸਟਰ ਹਰਪਾਲ ਸ਼ਰਮਾ, ਬਿੱਲੂ ਫੌਜੀ, ਮਨਜੀਤ ਮੀਤਾ, ਪ੍ਰਗਟ ਸਿੰਘ, ਗੁਰਜੰਟ ਰੰਧਾਵਾ ਹਾਜ਼ਰ ਸਨ।

Advertisement
Advertisement