For the best experience, open
https://m.punjabitribuneonline.com
on your mobile browser.
Advertisement

ਕਬੱਡੀ ਕੱਪ: ਹਾਮਝੇੜੀ ਦੀਆਂ ਟੀਮਾਂ ਦੀ ਝੰਡੀ

08:06 AM Mar 20, 2024 IST
ਕਬੱਡੀ ਕੱਪ  ਹਾਮਝੇੜੀ ਦੀਆਂ ਟੀਮਾਂ ਦੀ ਝੰਡੀ
ਹਾਮਝੇੜੀ ਵਿੱਚ ਡਾ. ਜਤਿੰਦਰ ਸਿੰਘ ਮੱਟੂ ਨੂੰ ਸਨਮਾਨਦੇ ਹੋਏ ਕਲੱਬ ਦੇ ਨੁਮਾਇੰਦੇ।
Advertisement

ਪੱਤਰ ਪ੍ਰੇਰਕ
ਪਾਤੜਾਂ, 19 ਮਾਰਚ
ਪਿੰਡ ਹਾਮਝੇੜੀ ਵਿੱਚ ਸਵ. ਚਰਨਜੀਤ ਸਿੰਘ ਨਿੱਕਾ ਅਤੇ ਜਗਦੀਪ ਸਿੰਘ ਸਿੱਧੂ ਦੀ ਯਾਦ ਵਿੱਚ ਨੌਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਦੇ ਪਹਿਲੇ ਦਿਨ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਸ਼ਿਰਕਤ ਕੀਤੀ।‌ ਦੋ ਰੋਜ਼ਾ ਕਬੱਡੀ ਕਬੱਡੀ ਕੱਪ ਦੌਰਾਨ 62 ਕਿਲੋ, 52 ਕਿਲੋ, 42 ਕਿਲੋ ਭਾਰ ਵਰਗ ਦੀਆਂ ਟੀਮਾਂ ਦੌਰਾਨ ਹੋਏ ਮੁਕਾਬਲਿਆਂ ਦੌਰਾਨ ਪਿੰਡ ਹਾਮਝੇੜੀ ਦੀਆਂ ਕਬੱਡੀ ਟੀਮਾਂ ਦੀ ਝੰਡੀ ਰਹੀ।
ਹਲਕਾ ਸ਼ੁਤਰਾਣਾ ਦੇ ਲੋਕ ਆਗੂ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਿੱਖਿਆ ਬੌਧਿਕ ਵਿਕਾਸ ਲਈ ਜ਼ਰੂਰੀ ਹੈ ਤੇ ਖੇਡਾਂ ਦਾ ਸਿਹਤ ਦੀ ਤੰਦਰੁਸਤੀ ਵਿੱਚ ਅਹਿਮ ਰੋਲ ਹੈ। ਇਸ ਮੌਕੇ ਸਟਾਰ ਯੂਥ ਕੱਲ ਹਾਮਝੇੜੀ ਦੇ ਪ੍ਰਧਾਨ ਨੌਜਵਾਨ ਆਗੂ ਜਗਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਲੱਬ ਪ੍ਰਧਾਨ ਜਗਜੀਤ ਸਿੰਘ, ਤਰਸੇਮ ਸਿੰਘ ਚੇਅਰਮੈਨ, ਸਰਪੰਚ ਅਮਰਜੀਤ ਕੌਰ, ਆਗੂਆਂ ਵਿੱਚ ਅਮਰੀਕ ਸਿੰਘ, ਧਨੀ ਰਾਮ ਸ਼ਰਮਾ, ਡਾ. ਹਰਦੀਪ ਸਿੰਘ ਮੰਡਵੀ, ਜੱਸੀ ਸਿੱਧੂ, ਜੱਗੀ ਸਿੰਘ, ਬੱਬੂ ਸਿੱਧੂ, ਜੋਨੀ ਸ਼ਰਮਾ, ਮੁਸਲਿਮ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਦਿਲਬਰ ਖਾਨ ਅਤੇ ਸੁਖਦੇਵ ਰਾਮ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×