ਮਸਤੂਆਣਾ ਸਾਹਿਬ ’ਚ ਕਬੱਡੀ ਮੁਕਾਬਲੇ ਸ਼ੁਰੂ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 25 ਸਤੰਬਰ
ਅਕਾਲ ਕਾਲਜ ਆਫ਼ ਫ਼ਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਾਰਜਕਾਰੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਨਿਗਰਾਨੀ ਹੇਠ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਮੁੱਖ ਮੰਤਰੀ ਪੰਜਾਬ ਦੇ ਫੀਲਡ ਅਫਸਰ ਡਾਕਟਰ ਅਦਿੱਤਿਆ ਸ਼ਰਮਾ ਨੇ ਕੀਤਾ। ਜਦੋਂ ਕਿ ਪ੍ਰਧਾਨਗੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤੀ। ਇਸ ਮੌਕੇ ਕਬੱਡੀ ਮੁਕਾਬਲਿਆਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਨੇ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ ਨੂੰ 73-59 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਡਰਾਂ ਨੇ ਸ਼ਾਹੀ ਕਾਲਜ ਆਫ਼ ਐਜੂਕੇਸ਼ਨ ਬਧਾਨੀ ਨੂੰ 54-19 ਅੰਕਾਂ ਨਾਲ, ਚੰਡੀਗੜ੍ਹ ਗਰੁੱਪ ਆਫ ਕਾਲਜ ਝੰਜੇੜੀ ਨੇ ਚੰਡੀਗੜ੍ਹ ਗਰੁੱਪ ਕਾਲਜ ਲਾਂਡਰਾਂ ਨੂੰ, ਅਕਾਲ ਕਾਲਜ ਆਫ਼ ਬੀ ਫਾਰਮੈਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਕੁਮੈਂਟਰੀ ਦੀ ਭੂਮਿਕਾ ਕੋਚ ਸੋਹਨਦੀਪ ਸਿੰਘ ਜੁਗਨੂੰ ਅਤੇ ਕੋਚ ਅਮਰੀਕ ਸਿੰਘ ਤੂਫਾਨ ਨੇ ਨਿਭਾਈ।
ਨੈਸ਼ਨਲ ਸਟਾਈਲ ਕਬੱਡੀ ਵਿੱਚ ਸੀਬਾ ਸਕੂਲ ਦੀ ਟੀਮ ਜਿੱਤੀ
ਲਹਿਰਾਗਾਗਾ (ਪੱਤਰ ਪ੍ਰੇਰਕ): ਪਿੰਡ ਖੋਖਰ ਕਲਾਂ ਦੇ ਅਕੈਡਮਿਕ ਵਰਲਡ ਸਕੂਲ ਵਿੱਚ ਨੈਸ਼ਨਲ ਸਟਾਈਲ ਕਬੱਡੀ ਲੜਕੀਆਂ ਦੇ ਕਲੱਸਟਰ-17 ਦਾ ਆਖਰੀ ਦਿਨ ਸ਼ਾਨਦਾਰ ਰਿਹਾ। ਅੱਜ ਮੁੱਖ ਮਹਿਮਾਨ ਵਜੋਂ ਕਾਂਗਰਸ ਆਗੂ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਅਤੇ ਭਾਜਪਾ ਦੇ ਆਗੂ ਸਤਪਾਲ ਸਿੰਗਲਾ ਨੇ ਸ਼ਿਰਕਤ ਕੀਤੀ। ਇਹ ਮੁਕਾਬਲਾ ਪ੍ਰਿੰਸੀਪਲ ਸੁਜਾਤਾ ਠਾਕੁਰ, ਡੀਪੀ ਧਰਮਪ੍ਰੀਤ ਅਤੇ ਡੀਪੀ ਨੀਰੂ ਦੀ ਅਗਵਾਈ ਹੇਠ ਹੋਇਆ ਜਿਸ ’ਚ ਸੰਤ ਈਸ਼ਰ ਸਿੰਘ ਸਕੂਲ ਛਾਹੜ, ਸੀਬਾ ਇੰਟਰਨੈਸ਼ਨਲ ਸਕੂਲ ਤੇ ਅਕਾਲ ਅਕੈਡਮੀ ਗੰਢੂਆਂ ਸਕੂਲ ਦੀਆਂ ਟੀਮਾਂ ਨੇ ਕਬੱਡੀ ਦੇ ਮੈਚਾਂ ਵਿੱਚ ਭਾਗ ਲਿਆ। ਫਾਈਨਲ ਮੁਕਾਬਲੇ ਵਿੱਚ ਉਮਰ ਵਰਗ -14 ਵਿਚ ਅਕਾਲ ਅਕੈਡਮੀ ਫਤਿਹਗੜ੍ਹ ਨੇ ਪਹਿਲਾ ਅਤੇ ਅਕੈਡਮਿਕ ਵਰਲਡ ਸਕੂਲ ਖੋਖਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ| ਅੰਡਰ-17 ਦੇ ਮੁਕਾਬਲੇ ਵਿਚ ਅਕੈਡਮਿਕ ਵਰਲਡ ਸਕੂਲ ਖੋਖਰ ਨੇ ਪਹਿਲਾ ਸਥਾਨ ਅਤੇ ਅਕਾਲ ਅਕੈਡਮੀ ਨੇ ਦੂਸਰਾ ਸਥਾਨ ਅਤੇ ਸੰਤ ਈਸ਼ਰ ਸਿੰਘ ਸਕੂਲ ਛਾਹੜ ਨੇ ਤੀਸਰਾ ਸਥਾਨ ਹਾਸਲ ਕੀਤਾ| ਇਸ ਮੌਕੇ ਅਧਿਆਪਕ ਗੁਰਵਿੰਦਰ, ਡੀਪੀ ਧਰਮਪ੍ਰੀਤ ਸਿੰਘ, ਕੰਚਨ ਰਾਣੀ ਤੇ ਨੇਵੀ ਕੌਰ ਆਦਿ ਹਾਜ਼ਰ ਸਨ।