ਕੇ. ਸੰਜੇ ਮੂਰਤੀ ਨੇ ਕੈਗ ਵਜੋਂ ਅਹੁਦਾ ਸੰਭਾਲਿਆ
07:02 AM Nov 22, 2024 IST
ਨਵੀਂ ਦਿੱਲੀ, 21 ਨਵੰਬਰ
ਸਾਬਕਾ ਉੱਚ ਸਿੱਖਿਆ ਸਕੱਤਰ ਕੇ. ਸੰਜੇ ਮੂਰਤੀ ਨੇ ਅੱਜ ਕੰਪਟਰੋਲਰ ਐਂਡ ਔਡੀਟਰ ਜਨਰਲ ਆਫ ਇੰਡੀਆ (ਕੈਗ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ ਹਿਮਾਚਲ ਪ੍ਰਦੇਸ਼ ਕੇਡਰ ਦੇ 1989 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਗਿਰੀਸ਼ ਚੰਦਰ ਮੁਰਮੂ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਕੈਗ ਵਜੋਂ ਬੁੱਧਵਾਰ ਨੂੰ ਆਪਣਾ ਕਾਰਜਕਾਲ ਪੂਰਾ ਕੀਤਾ ਸੀ। ਇਸ ਤੋਂ ਪਹਿਲਾਂ ਦਿਨ ਵਿੱਚ ਰਾਸ਼ਟਰਪਤੀ ਭਵਨ ’ਚ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੇ. ਸੰਜੇ ਮੂਰਤੀ ਨੂੰ ਕੰਪਟੋਰਲਰ ਐਂਡ ਔਡੀਟਰ ਜਨਰਲ ਆਫ ਇੰਡੀਆ (ਕੈਗ) ਵਜੋਂ ਸਹੁੰ ਚੁਕਾਈ। ਮੂਰਤੀ ਨੂੰ ਕੇਂਦਰ ਨੇ ਸੋਮਵਾਰ ਨੂੰ ਨਵੇਂ ਕੈਗ ਵਜੋਂ ਨਾਮਜ਼ਦ ਕੀਤਾ ਸੀ। ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵੀ ਹਾਜ਼ਰ ਸਨ। -ਪੀਟੀਆਈ
Advertisement
Advertisement