ਜੋਤੀਸਰ ਦੇ ਬ੍ਰਾਹਮਣ ਭਾਈਚਾਰੇ ਵੱਲੋਂ ਕਾਂਗਰਸੀ ਉਮੀਦਵਾਰ ਦੀ ਹਮਾਇਤ ਦਾ ਐਲਾਨ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਸਤੰਬਰ
ਪਿੰਡ ਜੋਤੀਸਰ ਵਿੱਚ ਬ੍ਰਾਹਮਣ ਕਾਨਫਰੰਸ ਵਿਚ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਗਿਆ। ਅਰੋੜਾ ਦਾ ਬ੍ਰਾਹਮਣ ਭਾਈਚਾਰੇ ਵੱਲੋਂ ਢੋਲ ਵਜਾ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਬ੍ਰਾਹਮਣ ਸਭਾ ਦੇ ਮੁੱਖ ਸਲਾਹਕਾਰ ਜੈ ਨਰਾਇਣ ਸ਼ਰਮਾ, ਆਲ ਇੰਡੀਆ ਸਾਰਸਵਤ ਬ੍ਰਾਹਮਣ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਲੇਸ਼ ਸ਼ਰਮਾ, ਸਭਾ ਦੇ ਪ੍ਰਧਾਨ ਜਨਰਲ ਸਕੱਤਰ ਰਾਮ ਪਾਲ ਸ਼ਰਮਾ ਨੇ ਅਸ਼ੋਕ ਅਰੋੜਾ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਸਰਵਜਨਕ ਮਹਿਲਾ ਮਹਾਂਪੰਚਾਇਤ ਦੇ ਕੌਮੀ ਪ੍ਰਧਾਨ ਸੰਤੋਸ਼ ਦਹੀਆ ਨੇ ਆਪਣੀ ਸੰਸਥਾ ਦੇ ਅਧਿਕਾਰੀਆਂ ਸਣੇ ਅਰੋੜਾ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰ ਵਰਗ ਨੂੰ ਜਲੀਲ ਕਰਨ ਦਾ ਕੰਮ ਕੀਤਾ ਹੈ ,ਕਾਂਗਰਸ ਹਰ ਵਰਗ ਨੂੰ ਸਨਮਾਨ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਹਰ ਔਰਤ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਤੇ ਗੈਸ ਸਿਲੰਡਰ 500 ਰੁਪਏ ਵਿਚ ਦੇਣ ਦੀ ਗਾਰੰਟੀ ਹੈ। ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਇਸ ਮੌਕੇ ਪੁਸ਼ਪਿੰਦਰ ਸ਼ਰਮਾ, ਬੀਰਬਲ ਸ਼ਰਮਾ, ਅਕਸ਼ੈ ਵਰਮਾ,ਨਿਤੇਸ਼ ਕੁਮਾਰ, ਸਤਪਾਲ ਭਾਰਦਵਾਜ ਮੌਜੂਦ ਸਨ।