For the best experience, open
https://m.punjabitribuneonline.com
on your mobile browser.
Advertisement

ਦਿਲਜੀਤ ਦੋਸਾਂਝ ਦੇ ਸਮਾਗਮ ਵਿੱਚ ਸ਼ਾਮਲ ਹੋਏ ਜਸਟਿਨ ਟਰੂਡੋ

11:48 AM Jul 15, 2024 IST
ਦਿਲਜੀਤ ਦੋਸਾਂਝ ਦੇ ਸਮਾਗਮ ਵਿੱਚ ਸ਼ਾਮਲ ਹੋਏ ਜਸਟਿਨ ਟਰੂਡੋ
Advertisement

ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 15 ਜੁਲਾਈ

Advertisement

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਨਟਾਰੀਓ ਦੇ ਇੱਕ ਸਟੇਡੀਅਮ ਰੋਜ਼ਰਸ ਸੈਂਟਰ ਵਿੱਚ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਬੰਧੀ ਕਈ ਵੀਡੀਓ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਦਿਲਜੀਤ ਪ੍ਰਧਾਨ ਮੰਤਰੀ ਟਰੂਡੋ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ, ‘ਵਿਭਿੰਨਤਾ ਕੈਨੇਡਾ ਦੀ ਤਾਕਤ ਹੈ। ਪ੍ਰਧਾਨ ਮੰਤਰੀ @ਜਸਟਿਨ ਟਰੂਡੋ ਦਾ ਸਵਾਗਤ ਹੈ।’ ਇਸ ਵੀਡੀਓ ਨੂੰ ਜਿਵੇਂ ਹੀ ਦਿਲਜੀਤ ਨੇ ਸ਼ੇਅਰ ਕੀਤਾ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਹਾਂਪੱਖੀ ਟਿੱਪਣੀਆਂ ਕਰ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ।

Advertisement
Author Image

sukhitribune

View all posts

Advertisement
Advertisement
×