ਜਸਟਿਨ ਬੀਬਰ ਤੇ ਹੇਲੀ ਨੇ ਪੁੱਤਰ ਜੈਕ ਦੀ ਪਹਿਲੀ ਤਸਵੀਰ ਸਾਂਝੀ ਕੀਤੀ
07:21 AM Dec 01, 2024 IST
Advertisement
ਵਾਸ਼ਿੰਗਟਨ:
ਪੌਪ ਸਟਾਰ ਜਸਟਿਨ ਬੀਬਰ ਅਤੇ ਉਸ ਦੀ ਮਾਡਲ-ਉੱਦਮੀ ਪਤਨੀ ਹੇਲੀ ਬੀਬਰ ਨੇ ਅਗਸਤ ਮਹੀਨੇ ਵਿੱਚ ਉਨ੍ਹਾਂ ਦੇ ਘਰ ਜਨਮੇ ਪੁੱਤਰ ਦੀ ਪਿਆਰੀ ਤਸਵੀਰ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਜਾਣਕਾਰੀ ‘ਈ ਨਿਊਜ਼’ ਨੇ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਹੇਲੀ ਪਤੀ ਜਸਟਿਨ ਬੀਬਰ ਨਾਲ ਆਪਣੇ ਤਿੰਨ ਮਹੀਨਿਆਂ ਦੇ ਪੁੱਤਰ ਜੈਕ ਨੂੰ ਇੱਕ ਝੂਲੇ ਵਿੱਚ ਚੁੱਕੀ ਦਿਖਾਈ ਦਿੰਦੀ ਹੈ। ਉਸ ਨੇ ਨਵੰਬਰ ਮਹੀਨੇ ਦੀਆਂ ਕਈ ਤਸਵੀਰਾਂ ਸਾਂਝੀ ਕਰਦਿਆਂ ਇਸ ਦੀ ਕੈਪਸ਼ਨ ਵਿੱਚ ਲਿਖਿਆ, ‘ਨਵੰਬਰ ਸਾਲ ਦਾ ਸਭ ਤੋਂ ਵਧੀਆ ਮਹੀਨਾ।’ ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਨੇ ਕੁਝ ਸਮਾਂ ਪਹਿਲਾਂ ਇਸ ਸਾਲ ਮਈ ਵਿੱਚ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਜਸਟਿਨ ਤੇ ਹੇਲੀ ਦਾ ਮੰਗਣੀ ਜੁਲਾਈ 2018 ਵਿੱਚ ਹੋਈ ਸੀ ਅਤੇ ਦੋ ਮਹੀਨਿਆਂ ਬਾਅਦ ਦੋਵਾਂ ਨੇ ਨਿਊਯਾਰਕ ਵਿੱਚ ਵਿਆਹ ਕਰ ਲਿਆ ਸੀ। -ਏਐੱਨਆਈ
Advertisement
Advertisement
Advertisement