ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਸਟਿਸ ਸੰਜੀਵ ਖੰਨਾ ਦੇਸ਼ ਦੇ 51ਵੇਂ ਚੀਫ ਜਸਟਿਸ ਵਜੋਂ ਅੱਜ ਲੈਣਗੇ ਹਲਫ਼

06:44 AM Nov 11, 2024 IST

ਨਵੀਂ ਦਿੱਲੀ: ਚੋਣ ਬਾਂਡ ਯੋਜਨਾ ਖ਼ਤਮ ਕਰਨ ਅਤੇ ਧਾਰਾ 370 ਮਨਸੂਖ਼ ਕਰਨ ਵਰਗੇ ਸੁਪਰੀਮ ਕੋਰਟ ਦੇ ਕਈ ਇਤਿਹਾਸਕ ਫ਼ੈਸਲਿਆਂ ਦਾ ਹਿੱਸਾ ਰਹੇ ਜਸਟਿਸ ਸੰਜੀਵ ਖੰਨਾ ਸੋਮਵਾਰ ਨੂੰ ਦੇਸ਼ ਦੇ 51ਵੇਂ ਚੀਫ ਜਸਟਿਸ ਵਜੋਂ ਹਲਫ਼ ਲੈਣਗੇ। ਰਾਸ਼ਟਰਪਤੀ ਦਰੋਪਦੀ ਮੁਰਮੂ ਸਵੇਰੇ ਦਸ ਵਜੇ ਰਾਸ਼ਟਰਪਤੀ ਭਵਨ ਵਿੱਚ ਹਲਫ਼ਦਾਰੀ ਸਮਾਗਮ ਦੌਰਾਨ ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ। ਉਹ ਜਸਟਿਸ ਡੀਵਾਈ ਚੰਦਰਚੂੜ ਦੀ ਥਾਂ ਲੈਣਗੇ ਜੋ ਐਤਵਾਰ ਨੂੰ ਸੇਵਾਮੁਕਤ ਹੋ ਗਏ ਹਨ। ਜਸਟਿਸ ਖੰਨਾ ਦਾ ਕਾਰਜਕਾਲ 13 ਮਈ 2025 ਤੱਕ ਰਹੇਗਾ। ਕੇਂਦਰ ਨੇ ਚੀਫ ਜਸਟਿਸ ਚੰਦਰਚੂੜ ਦੀ ਸਿਫ਼ਾਰਸ਼ ਮਗਰੋਂ 24 ਅਕਤੂਬਰ ਨੂੰ ਜਸਟਿਸ ਖੰਨਾ ਦੀ ਨਿਯੁਕਤੀ ਕੀਤੀ ਸੀ। ਜਸਟਿਸ ਚੰਦਰਚੂੜ ਦਾ ਸ਼ੁੱਕਰਵਾਰ ਨੂੰ ਚੀਫ ਜਸਟਿਸ ਵਜੋਂ ਆਖ਼ਰੀ ਕੰਮਕਾਜੀ ਦਿਨ ਸੀ। ਉਨ੍ਹਾਂ ਨੂੰ ਜੱਜਾਂ, ਵਕੀਲਾਂ ਤੇ ਕਰਮਚਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ। ਜਸਟਿਸ ਖੰਨਾ ਈਵੀਐੱਮ ਦੀ ਭਰੋੋਸੇਯੋਗਤਾ ਨੂੰ ਬਣਾਈ ਰੱਖਣ, ਚੋਣ ਬਾਂਡ ਯੋਜਨਾ ਖ਼ਤਮ ਕਰਨ, ਧਾਰਾ 370 ਨੂੰ ਹਟਾਉਣ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਵਰਗੇ ਕਈ ਅਹਿਮ ਫ਼ੈਸਲਿਆਂ ਦਾ ਹਿੱਸਾ ਰਹੇ ਹਨ। -ਪੀਟੀਆਈ

Advertisement

Advertisement