For the best experience, open
https://m.punjabitribuneonline.com
on your mobile browser.
Advertisement

ਜਸਟਿਸ ਸੰਜੀਵ ਖੰਨਾ ਹੋਣਗੇ ਅਗਲੇ ਚੀਫ ਜਸਟਿਸ

09:43 PM Oct 24, 2024 IST
ਜਸਟਿਸ ਸੰਜੀਵ ਖੰਨਾ ਹੋਣਗੇ ਅਗਲੇ ਚੀਫ ਜਸਟਿਸ
Advertisement

ਨਵੀਂ ਦਿੱਲੀ, 24 ਅਕਤੂਬਰ
CJI: ਕੇਂਦਰ ਨੇ ਨਵੇਂ ਚੀਫ਼ ਜਸਟਿਸ ਵਜੋਂ ਜਸਟਿਸ ਸੰਜੀਵ ਖੰਨਾ ਦੀ ਨਿਯੁਕਤੀ ਕੀਤੀ ਹੈ। ਉਹ ਸੁਪਰੀਮ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਸੇਵਾਮੁਕਤੀ ਤੋਂ ਬਾਅਦ ਅਹੁਦਾ ਸੰਭਾਲਣਗੇ। ਉਨ੍ਹਾਂ ਨੂੰ ਭਾਰਤ ਦਾ 51ਵਾਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਅਹੁਦਾ ਛੱਡਣ ਤੋਂ ਇੱਕ ਦਿਨ ਬਾਅਦ 11 ਨਵੰਬਰ ਨੂੰ ਸਹੁੰ ਚੁੱਕਣਗੇ। ਦੱਸਣਾ ਬਣਦਾ ਹੈ ਕਿ ਜਸਟਿਸ ਚੰਦਰਚੂੜ ਨੇ 8 ਨਵੰਬਰ, 2022 ਨੂੰ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। ਜਸਟਿਸ ਖੰਨਾ ਦਾ ਚੀਫ ਜਸਟਿਸ ਦਾ ਕਾਰਜਕਾਲ ਛੇ ਮਹੀਨਿਆਂ ਤੋਂ ਥੋੜ੍ਹਾ ਵੱਧ ਹੋਵੇਗਾ ਅਤੇ ਉਹ 13 ਮਈ 2025 ਤਕ ਅਹੁਦੇ ’ਤੇ ਬਣੇ ਰਹਿਣਗੇ। ਇਸ ਸਬੰਧੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਐਕਸ ’ਤੇ ਪੋਸਟ ਅਪਲੋਡ ਕੀਤੀ ਹੈ।

Advertisement

ਜਸਟਿਸ ਖੰਨਾ ਨੂੰ 2005 ਵਿੱਚ ਦਿੱਲੀ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ 2006 ਵਿੱਚ ਸਥਾਈ ਜੱਜ ਬਣਾਇਆ ਗਿਆ ਸੀ। ੳਹ 18 ਜਨਵਰੀ 2019 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ। ਉਨ੍ਹਾਂ ਦਾ ਜਨਮ 14 ਮਈ, 1960 ਨੂੰ ਹੋਇਆ ਸੀ ਤੇ ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ।

Advertisement

Advertisement
Author Image

sukhitribune

View all posts

Advertisement