For the best experience, open
https://m.punjabitribuneonline.com
on your mobile browser.
Advertisement

ਜਸਟਿਸ ਨਮਿਤ ਕੁਮਾਰ ਵੱਲੋਂ ਜੁਡੀਸ਼ੀਅਲ ਕੰਪਲੈਕਸ ਦਾ ਦੌਰਾ

07:56 AM Mar 22, 2024 IST
ਜਸਟਿਸ ਨਮਿਤ ਕੁਮਾਰ ਵੱਲੋਂ ਜੁਡੀਸ਼ੀਅਲ ਕੰਪਲੈਕਸ ਦਾ ਦੌਰਾ
ਜੁਡੀਸ਼ੀਅਲ ਕੰਪਲੈਕਸ ਵਿੱਚ ਬੂਟੇ ਲਗਾਉਂਦੇ ਹੋਏ ਜਸਟਿਸ ਨਮਿਤ ਕੁਮਾਰ।
Advertisement

ਪੱਤਰ ਪ੍ਰੇਰਕ
ਰਤੀਆ, 21 ਮਾਰਚ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਨਮਿਤ ਕੁਮਾਰ ਨੇ ਰਤੀਆ ਜੁਡੀਸ਼ੀਅਲ ਕੰਪਲੈਕਸ ਦਾ ਦੌਰਾ ਕੀਤਾ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਜਸਟਿਸ ਨਮਿਤ ਕੁਮਾਰ ਨੂੰ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਸਟਿਸ ਨੇ ਜੁਡੀਸ਼ੀਅਲ ਕੰਪਲੈਕਸ ਵਿੱਚ ਬੂਟੇ ਵੀ ਲਗਾਏ। ਵਕੀਲਾਂ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਵਕੀਲਾਂ ਦੇ ਚੈਂਬਰ ਦੀ ਉਸਾਰੀ ਲਈ ਵਾਧੂ ਜ਼ਮੀਨ, ਏਡੀਜੇ ਲਈ ਅਦਾਲਤ, ਅਪਾਹਜ ਬਜ਼ੁਰਗਾਂ ਲਈ ਰੈਂਪ ਅਤੇ ਲਿਫਟ ਦੀ ਲੋੜ, ਭੂਨਾ ਅਤੇ ਫਤਿਹਾਬਾਦ ਦੇ 8 ਪਿੰਡਾਂ ਜਿਨ੍ਹਾਂ ਦੇ ਲੈਣ-ਦੇਣ ਜ਼ਿਆਦਾਤਰ ਰਤੀਆ ਹੋਣ ਕਾਰਨ ਥਾਣੇ ਦਾ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ।
ਜਸਟਿਸ ਨਮਿਤ ਕੁਮਾਰ ਨੇ ਵਕੀਲਾਂ ਦੀਆਂ ਸਮੱਸਿਆਵਾਂ ਅਤੇ ਹੋਰ ਮੁੱਦਿਆਂ ’ਤੇ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਵੇਗਾ ਅਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਡੀ.ਆਰ.ਚਾਲੀਆ, ਐੱਸਡੀਜੇਐੱਮ ਸ੍ਰੀਮਤੀ ਸੰਤੋਸ਼ ਭਗੋਟੀਆ, ਰਤੀਆ ਐੱਸਡੀਐੱਮ ਜਗਦੀਸ਼ ਚੰਦਰ, ਜੇਐੱਮਆਈਸੀ ਸ਼ਿਵਾਨੀ ਗਰਗ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇਵੇਂਦਰ ਗਰੋਵਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×