ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਭਾਰਤ ਨੂੰ ਰੈਪਿਡ ਫਾਇਰ ਪਿਸਟਲ ਵਿਚ ਚਾਂਦੀ ਦਾ ਤਗਮਾ
09:28 PM Jun 23, 2023 IST
ਸੁਹਲ: ਭਾਰਤੀ ਟੀਮ ਨੇ ਇੱਥੇ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਅੱਜ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਟੀਮ ਵਿਚ ਸਮੀਰ, ਰਾਜਕੰਵਰ ਸਿੰਘ ਸੰਧੂ ਤੇ ਜਤਿਨ ਸ਼ਾਮਲ ਸਨ। ਸਮੀਰ ਨੇ ਵਿਅਕਤੀਗਤ ਵਰਗ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਮਹੇਸ਼ ਆਨੰਦਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ। ਫਰਾਂਸ ਦੇ ਯਾਨ ਚੇਸਨੇਲ ਨੇ ਸੋਨ ਤਗਮਾ ਜਿੱਤਿਆ। ਪੁਰਸ਼ਾਂ ਦੇ ਰੈਪਿਡ ਪਿਸਟਲ ਵਰਗ ਵਿਚ ਛੇ ਵਿਚੋਂ ਤਿੰਨ ਭਾਰਤੀਆਂ ਨੇ ਕੁਆਲੀਫਾਈ ਕੀਤਾ। ਫਾਈਨਲ ਵਿਚ ਚੇਸਨੇਲ ਨੇ 40 ਵਿਚੋਂ 27 ਸ਼ਾਟ ਲਾਏ ਜਦਕਿ ਸਮੀਰ ਨੇ 26 ਤੇ ਮਹੇਸ਼ ਨੇ 19 ਸ਼ਾਟ ਲਾਏ। ਤਿੰਨਾਂ ਦਾ ਸਕੋਰ 1722 ਰਿਹਾ ਜਦਕਿ ਕੋਰੀਆ ਨੇ 1728 ਨਾਲ ਸੋਨ ਤਗਮਾ ਜਿੱਤਿਆ। ਭਾਰਤ ਛੇ ਸੋਨ ਤਗਮਿਆਂ ਨਾਲ ਸਿਖਰ ਉਤੇ ਹੈ। -ਪੀਟੀਆਈ
Advertisement
Advertisement