ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੂਨੀਅਰ ਬਾਕਸਿੰਗ: ਲੁਧਿਆਣਾ ਦੇ ਅਰਮਾਨ ਤੇ ਪਵਨ ਅਗਲੇ ਗੇੜ ’ਚ

06:43 PM Jun 29, 2023 IST

ਪੱਤਰ ਪ੍ਰੇਰਕ

Advertisement

ਸਮਰਾਲਾ, 28 ਜੂਨ

ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਝਕੜੌਦੀ ਕੈਂਪਸ ਵਿੱਚ ਕਰਵਾਈ ਜਾ ਰਹੀ 5ਵੀਂ ਜੂਨੀਅਰ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ (ਲੜਕੇ) ਵਿੱਚ ਲੁਧਿਆਣਾ ਦੇ ਅਰਮਾਨ ਤੇ ਪਵਨ ਆਪੋ ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਪਹੁੰਚ ਗਏ ਹਨ। ਇਸ ਵਿਚ ਪੰਜਾਬ ਭਰ ਤੋਂ 217 ਬਾਕਸਰ ਭਾਗ ਲੈ ਰਹੇ ਹਲ। ਕਾਲਜ ਦੇ ਡਾਇਰੈਕਟਰ ਗੁਰਬੀਰ ਸਿੰਘ ਸ਼ਾਹੀ ਨੇ ਦੱਸਿਆ ਕਿ ਇਸ ਚੈਪੀਅਨਸ਼ਿਪ ਦੇ ਉਦਾਘਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਕੌਰ ਬਾਠ ਤੇ ਕੌਮਾਂਤਰੀ ਕਬੱਡੀ ਖਿਡਾਰੀ ਸਾਜਨ ਸਿੰਘ ਬਾਠ ਨੇ ਸ਼ਿਰਕਤ ਕੀਤੀ। ਇਸ ਮੌਕੇ ਐੱਸਐੱਸਪੀ ਵਿਜੀਲੈਂਸ ਬਠਿੰਡਾ ਹਰਪਾਲ ਸਿੰਘ ਗਗੜਾ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਡਾ. ਨਿਖਲ ਜੁਨੇਜਾ, ਡਾ. ਰੂਬਲ ਸ਼ਾਹੀ, ਕਾਲਜ ਦੇ ਚੇਅਰਪਰਸਨ ਸਰਬਜੀਤ ਕੌਰ ਸ਼ਾਹੀ ਵੀ ਮੌਜੂਦ ਸਨ। ਇਹ ਚੈਪੀਅਨਸ਼ਿਪ ਉੱਘੇ ਮੁੱਕੇਬਾਜ਼ ਮਰਹੂਮ ਜਗਰੂਪ ਸਿੰਘ ਮਾਣਕੀ, ਬਾਕਸਿੰਗ ਕੋਚ ਦਰਸ਼ਨ ਸਿੰਘ ਮਾਣਕੀ, ਮਰਹੂਮ ਪਰਮ ਸਿੰਘ ਬਾਕਸਿੰਗ ਕੋਚ, ਮਰਹੂਮ ਜਗਤਾਰ ਸਿੰਘ ਵਿਰਕ ਅਤੇ ਅਰਜੁਨ ਐਵਾਰਡੀ ਤੇ ਪਦਮਸ਼੍ਰੀ ਮਰਹੂਮ ਕੌਰ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ।

Advertisement

ਮੁਕਾਬਲਿਆਂ ਦੌਰਾਨ 50 ਕਿਲੋਗ੍ਰਾਮ ਭਾਰ ਵਰਗ ਵਿਚ ਅਰਮਾਨ ਲੁਧਿਆਣਾ ਨੇ ਪਟਿਆਲਾ (ਬੀ) ਦੇ ਸਹਿਜਦੀਪ, ਅੰਮ੍ਰਿਤਸਰ (ਖਾਲਸਾ ਸਕੂਲ) ਗੌਤਮ ਨੇ ਸਹਿਜਪ੍ਰੀਤ ਗੁਰਦਾਸਪੁਰ, ਅਰਸ਼ਪ੍ਰੀਤ ਪਟਿਆਲਾ ਨੇ ਲੁਧਿਆਣਾ (ਬੀ) ਦੇ ਜਸ਼ਨਪ੍ਰੀਤ, ਵਰੁਣ ਸੰਗਰੂਰ (ਏ) ਨੇ ਸੁਖਪ੍ਰੀਤ ਤਲਵੰਡੀ ਸਾਬੋ ਨੂੰ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ 52 ਕਿਲੋਗ੍ਰਾਮ ਵਰਗ ਭਾਰ ਵਿਚ ਪਟਿਆਲਾ ਦੇ ਰੰਜੀਵ ਨੇ ਅੰਮ੍ਰਿਤਸਰ ਦੇ ਹਰਜਿੰਦਰ, ਲੁਧਿਆਣਾ (ਬੀ) ਦੇ ਪਵਨ ਨੇ ਮੁਹਾਲੀ (ਪੀ.ਆਈ.ਐੱਸ) ਦੇ ਨਿਸ਼ਾਤ, ਫਿਰੋਜ਼ਪੁਰ ਦੇ ਰੰਜੀਵ ਨੇ ਮੁਕਤਸਰ ਦੇ ਨਵਜੋਤ, ਬਰਨਾਲਾ ਦੇ ਰਜ਼ਾਕ ਨੇ ਬਠਿੰਡਾ ਦੇ ਅਕਾਸ਼ਦੀਪ, ਬਠਿੰਡਾ ਦੇ ਲਵਲੀ ਨੇ ਪਠਾਨਕੋਟ ਦੇ ਸਾਹਿਲ ਨੂੰ ਹਰਾ ਕੇ ਅਗਲੇ ਗੇੜ ਵਿਚ ਦਾਖਲਾ ਲਿਆ। ਇਸ ਮੌਕੇ ਜਨਰਲ ਸੈਕਟਰੀ ਬਾਕਸਿੰਗ ਐਸੋਸੀਏਸ਼ਨ ਸੰਤੋਸ਼ ਦੱਤਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

Advertisement
Tags :
ਅਗਲੇਅਰਮਾਨਜੂਨੀਅਰਬਾਕਸਿੰਗ:ਲੁਧਿਆਣਾ
Advertisement