ਜੂਨਾ ਅਖਾੜਾ ਨੇ ਨਾਬਾਲਗ ਲੜਕੀ ਘਰ ਭੇਜੀ; ਮਹੰਤ ਨੂੰ ਕੱਢਿਆ
07:05 AM Jan 12, 2025 IST
ਪ੍ਰਯਾਗਰਾਜ, 11 ਜਨਵਰੀ
ਜੂਨਾ ਅਖਾੜਾ ’ਚ ਹਾਲ ਹੀ ਵਿੱਚ ਸੰਨਿਆਸ ਲਈ ਸ਼ਾਮਲ ਹੋਈ 13 ਸਾਲਾ ਲੜਕੀ ਨੂੰ ਨਿਯਮਾਂ ਵਿਰੁੱਧ ਦਾਖਲ ਹੋਣ ਕਾਰਨ ਸਵੀਕਾਰ ਨਾ ਕਰਦਿਆਂ ਉਸ ਨੂੰ ਘਰ ਭੇਜ ਦਿੱਤਾ ਗਿਆ ਅਤੇ ਲੜਕੀ ਨੂੰ ਸੰਨਿਆਸ ਦਿਵਾਉਣ ਵਾਲੇ ਮਹੰਤ ਕੌਸ਼ਲ ਗਿਰੀ ਨੂੰ ਸੱਤ ਸਾਲ ਲਈ ਕੱਢ ਦਿੱਤਾ ਗਿਆ ਹੈ। ਜੂਨਾ ਅਖਾੜਾ ਦੇ ਬੁਲਾਰੇ ਸ੍ਰੀਮਹੰਤ ਨਾਰਾਇਣ ਗਿਰੀ ਨੇ ਦੱਸਿਆ ਕਿ ਇਹ ਲੜਕੀ ਨਾਬਾਲਗ ਸੀ ਤੇ ਇਸ ਦਾ ਜੂਨਾ ਅਖਾੜਾ ’ਚ ਦਾਖਲਾ ਨਿਯਮਾਂ ਵਿਰੁੱਧ ਸੀ, ਜਿਸ ਕਾਰਨ ਬੀਤੇ ਦਿਨ ਮੀਟਿੰਗ ’ਚ ਸਰਬ ਸਹਿਮਤੀ ਨਾਲ ਇਸ ਨੂੰ ਅਖਾੜੇ ’ਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਲੜਕੀ ਨੂੰ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ ਹੈ ਤੇ ਲੜਕੀ ਨੂੰ ਸੰਨਿਆਸ ਦਿਵਾਉਣ ਵਾਲੇ ਮਹੰਤ ਕੌਸ਼ਲ ਗਿਰੀ ਨੂੰ ਸੱਤ ਸਾਲ ਲਈ ਕੱਢ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement