For the best experience, open
https://m.punjabitribuneonline.com
on your mobile browser.
Advertisement

ਜੂਲੀਅਨ ਅਸਾਂਜ ਨੂੰ ਫੌਰੀ ਅਮਰੀਕਾ ਹਵਾਲੇ ਨਹੀਂ ਕੀਤਾ ਜਾ ਸਕਦਾ: ਕੋਰਟ

07:06 AM Mar 27, 2024 IST
ਜੂਲੀਅਨ ਅਸਾਂਜ ਨੂੰ ਫੌਰੀ ਅਮਰੀਕਾ ਹਵਾਲੇ ਨਹੀਂ ਕੀਤਾ ਜਾ ਸਕਦਾ  ਕੋਰਟ
ਜੂਲੀਅਨ ਅਸਾਂਜ ਮਾਮਲੇ ’ਚ ਸੁਣਵਾਈ ਦੌਰਾਨ ਉਨ੍ਹਾਂ ਦੀ ਪਤਨੀ ਸਟੈਲਾ ਅਸਾਂਜ ਅਦਾਲਤ ਜਾਂਦੀ ਹੋਈ। -ਫੋਟੋ: ਰਾਇਟਰਜ਼
Advertisement

ਲੰਡਨ, 26 ਮਾਰਚ
ਬਰਤਾਨੀਆ ਦੀ ਕੋਰਟ ਨੇ ਕਿਹਾ ਕਿ ਜਾਸੂਸੀ ਦੇ ਦੋੋਸ਼ਾਂ ਦਾ ਸਾਹਮਣਾ ਕਰ ਰਹੇ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਨੂੰ ਫੌਰੀ ਅਮਰੀਕਾ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਕੋੋਰਟ ਦੀਆਂ ਇਹ ਟਿੱਪਣੀਆਂ ਅਸਾਂਜ ਲਈ ਅੰਸ਼ਕ ਜਿੱਤ ਹੈ। ਹਾਈ ਕੋਰਟ ਦੇ ਦੋ ਜੱਜਾਂ ਨੇ ਕਿਹਾ ਕਿ ਜਦੋਂ ਤੱਕ ਅਮਰੀਕੀ ਅਥਾਰਿਟੀਜ਼ ਇਹ ਭਰੋਸਾ ਨਹੀਂ ਦਿਵਾਉਂਦੀਆਂ ਕਿ ਅਸਾਂਜ ਦਾ ਕੀ ਹੋਵੇਗਾ, ਉਹ ਵਿਕੀਲੀਕਸ ਦੇ ਬਾਨੀ ਨੂੰ ਆਪਣੀ ਹਵਾਲਗੀ ਖਿਲਾਫ਼ ਨਵੀਂ ਅਪੀਲ ਦਾਖ਼ਲ ਕਰਨ ਦੀ ਖੁੱਲ੍ਹ ਦੇ ਸਕਦੇ ਹਨ। ਕੋਰਟ ਦੇ ਫੈਸਲੇ ਤੋਂ ਇਹ ਤਾਂ ਸਾਫ਼ ਹੈ ਕਿ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਕਾਨੂੰਨ ਲੜਾਈ ਜਾਰੀ ਰਹੇਗੀ। ਕੇਸ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ। ਜੱਜ ਵਿਕਟੋਰੀਆ ਸ਼ਾਰਪ ਤੇ ਜੱਜ ਜੈਰੇਮੀ ਜੌਹਨਸਨ ਨੇ ਕਿਹਾ ਕਿ ਅਮਰੀਕਾ ਵੱਲੋਂ ਜੇਕਰ ਕੋਈ ਭਰੋਸਾ ਨਾ ਦਿੱਤਾ ਗਿਆ ਤਾਂ ਉਹ ਅਸਾਂਜ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਤੇ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਖ਼ਦਸ਼ਿਆਂ ਦੇ ਆਧਾਰ ਉੱਤੇ ਹਵਾਲਗੀ ਨੂੰ ਚੁਣੌਤੀ ਦੇਣ ਲਈ ਨਵੀਂ ਅਰਜ਼ੀ ਦਾਖ਼ਲ ਕਰਨ ਦੀ ਪ੍ਰਵਾਨਗੀ ਦੇ ਦੇਣਗੇ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×