For the best experience, open
https://m.punjabitribuneonline.com
on your mobile browser.
Advertisement

ਜੁਲਾਨਾ: ਵਾਰਡ-12 ਦੇ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ

07:43 AM Jun 06, 2024 IST
ਜੁਲਾਨਾ  ਵਾਰਡ 12 ਦੇ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ
Advertisement

ਪੱਤਰ ਪ੍ਰੇਰਕ
ਜੀਂਦ, 5 ਜੂਨ
ਜੁਲਾਨਾ ਕਸਬੇ ਦੇ ਵਾਰਡ ਨੰਬਰ 12 ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਦੀ ਚੱਲ ਰਹੀ ਸਮੱਸਿਆ ਕਾਰਨ ਵਾਰਡ ਵਾਸੀ ਔਰਤਾਂ ਅੱਜ ਗੁੱਸੇ ’ਚ ਭੜਕ ਗਈਆਂ ਤੇ ਪਾਣੀ ਨਾ ਮਿਲਣ ਦੇ ਰੋਸ ਵਜੋਂ ਜਲ ਘਰ ਵਿੱਚ ਨਾਅਰੇਬਾਜ਼ੀ ਕੀਤੀ। ਔਰਤਾਂ ਆਪੋ ਆਪਣੇ ਖਾਲੀ ਮਟਕੇ ਲੈ ਕੇ ਜਲਘਰ ਪਹੁੰਚੀਆਂ ਵਾਰਡ ਨੰਬਰ 12 ਵਾਸੀ ਪ੍ਰਵੀਨ, ਨੀਲਮ, ਰੋਸ਼ਨੀ ਅਤੇ ਪ੍ਰਾਚੀ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਵੱਲੋਂ ਇੱਕ ਮਹੀਨੇ ਤੋਂ ਉਨ੍ਹਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਤਾਂ ਕੀਤੀਆਂ ਪਰ ਸਿਵਾਏ ਭਰੋਸੇ ਦੇ ਕੁੱਝ ਵੀ ਨਹੀਂ ਮਿਲਿਆ। ਐੱਸਡੀਓ ਨਰਿੰਦਰ ਲਾਠਰ ਨੇ ਭਰੋਸਾ ਦਿੱਤਾ ਕੁਝ ਹੀ ਦਿਨਾਂ ਵਿੱਚ ਇਸ ਸਮੱਸਿਆ ਦਾ ਸਥਾਈ ਹੱਲ ਕਰ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×