ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਅਕਬਰਪੁਰ ਵਿੱਚ ‘ਜੁਗਨੂੰਆਂ ਦੇ ਅੰਗ ਸੰਗ’ ਸਮਾਗਮ

08:47 AM Aug 05, 2024 IST
ਅਕਬਰਪੁਰ ’ਚ ਸਮਾਗਮ ਮੌਕੇ ਲੇਖਕਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਮੱਟਰਾਂ

ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਅਗਸਤ
ਮਿੰਨੀ ਕਹਾਣੀ ਲੇਖਕ ਮੰਚ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮ ਦਾਸ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਅਕਬਰਪੁਰ ਦੇ ਸਹਿਯੋਗ ਨਾਲ ‘ਜੁਗਨੂੰਆਂ ਦੇ ਅੰਗ ਸੰਗ’ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਅਤੇ ਚਿੰਤਕ ਡਾ. ਸ਼ਿਆਮ ਸੁੰਦਰ ਦੀਪਤੀ, ਸਾਹਿਤਕਾਰ ਅਤੇ ਅਨੁਵਾਦਕ ਜਗਦੀਸ਼ ਰਾਏ ਕੁਲਰੀਆਂ, ਸਕੂਲ ਮੈਨਜਮੈਂਟ ਕਮੇਟੀ ਦੇ ਵਾਇਸ ਪ੍ਰਧਾਨ ਸ਼੍ਰੀ ਅਰੁਣ ਕੁਮਾਰ ਅਤੇ ਸੁਖਦੇਵ ਸਿੰਘ ਘਰਾਚੋਂ ਨੇ ਕੀਤੀ।
ਸਮਾਗਮ ਦੇ ਕਨਵੀਨਰ ਬੀਰ ਇੰਦਰ ਬਨਭੌਰੀ ਨੇ ਸਭ ਨੂੰ ‘ਜੀ ਆਇਆ’ ਕਹਿੰਦਿਆ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ। ਡਾ. ਭਵਾਨੀ ਸ਼ੰਕਰ ਗਰਗ ਨੇ ਸਮਾਗਮ ਦੇ ਪਹਿਲੇ ਸ਼ੈਸ਼ਨ ਦਾ ਆਗਾਜ਼ ਕੀਤਾ ਤੇ ਵਾਈਸ ਪ੍ਰਿੰਸੀਪਲ ਅਰੁਣ ਕੁਮਾਰ ਨੇ ਸਵਾਗਤੀ ਸ਼ਬਦ ਕਹੇ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਪੰਜਾਬੀ ਮਿੰਨੀ ਕਹਾਣੀ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆ ਲੇਖਕਾਂ ਨੂੰ ਪ੍ਰਤੀਬੱਧਤਾ ਨਾਲ ਲਿਖਣ ਅਤੇ ਪੜ੍ਹਨ ਦੀ ਅਪੀਲ ਕੀਤੀ। ਜਗਦੀਸ਼ ਰਾਏ ਕੁਲਰੀਆਂ ਨੇ ਮਿੰਨੀ ਕਹਾਣੀ ਲੇਖਕਾਂ ਦੇ ਸਨਮੁੱਖ ਚੁਣੌਤੀਆਂ ਦੀ ਗੱਲ ਕੀਤੀ ਤੇ ਕਿਹਾ ਕਿ ਭਾਵੇਂ ਵਰਤਮਾਨ ਸਮੇਂ ਵਿਚ ਵਿਧਾ ਦੀਆਂ ਪ੍ਰਾਪਤੀਆਂ ਸੰਤੁਸ਼ਟ ਕਰਨ ਵਾਲੀਆਂ ਹਨ ਪਰ ਲੰਮਾ ਪੈਂਡਾ ਤੈਅ ਕਰਨ ਲਈ ਲੇਖਕਾਂ ਨੂੰ ਹੋਰ ਵਧੇਰੇ ਮਿਹਨਤ ਦੀ ਲੋੜ ਹੈ। ਇਸ ਤੋਂ ਬਾਅਦ ਤ੍ਰੈਮਾਸਿਕ ‘ਮਿੰਨੀ’ ਦੇ ਅੰਕ 143, ਯੋਗਰਾਜ ਪ੍ਰਭਾਕਰ ਵੱਲੋਂ ਸੰਪਾਦਿਤ ਕੀਤੇ ਜਾਂਦੇ ‘ਲਘੂਕਥਾ ਕਲਸ਼’ ਦਾ ਪੰਜਾਬੀ ਲਘੂਕਥਾ ਮਹਾਂਵਿਸ਼ੇਸ਼ਾਂਕ, ਬਲਜੀਤ ਕੌਰ ਦਾ ਮਿੰਨੀ ਕਹਾਣੀ ਸੰਗ੍ਰਹਿ ‘ਉਹ ਜ਼ਰੂਰ ਪਰਤੇਗੀ’ ਅਤੇ ਜਗਦੀਸ਼ ਰਾਏ ਕੁਲਰੀਆਂ ਦਾ ਲਘੂਕਥਾ ਸੰਗ੍ਰਹਿ ‘ਮੈਂ ਇਕਲਵਿਆ ਨਹੀਂ’ ਪ੍ਰਧਾਨਗੀ ਮੰਡਲ ਅਤੇ ਹਾਜ਼ਰ ਲੇਖਕਾਂ ਵੱਲੋਂ ਰਿਲੀਜ਼ ਕੀਤਾ ਗਿਆ।
ਸਮਾਗਮ ਦੇ ਦੂਜੇ ਸ਼ੈਸ਼ਨ ’ਚ ਮਿੰਨੀ ਕਹਾਣੀਆਂ ਪੜ੍ਹਨ ਦਾ ਦੌਰ ‘ਜੁਗਨੂੰਆਂ ਦੇ ਅੰਗ ਸੰਗ’ ਨਾਂ ਹੇਠ ਸ਼ੁਰੂ ਹੋਇਆ। ਜਿਸ ਵਿਚ ਦਰਸ਼ਨ ਸਿੰਘ ਬਰੇਟਾ, ਰਣਜੀਤ ਆਜ਼ਾਦ ਕਾਂਝਲਾ, ਬਾਜ ਸਿੰਘ ਮਹਿਲੀਆ ਨੇ ਰਚਨਾਵਾਂ ਪੇਸ਼ ਕੀਤੀਆਂ।

Advertisement

Advertisement