ਜੁਗਾੜੂ ਵਾਹਨ ਕਦੇ ਵੀ ਬਣ ਸਕਦੈ ਨੇ ਹਾਦਸੇ ਦਾ ਕਾਰਨ
10:02 AM Aug 14, 2024 IST
Advertisement
ਦੋਦਾ: ਪੰਜਾਬ ਪੁਲੀਸ ਬੇਸ਼ੱਕ ਸੜਕਾਂ ਉਤੇ ਵੱਡੇ ਪੱਧਰ ’ਤੇ ਨਾਕੇ ਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਉਤੇ ਸ਼ਿਕੰਜਾ ਕਸਣ ਦੇ ਦਾਅਵੇ ਕਰ ਰਹੀ ਹੈ, ਉਧਰ ਇਸ ਕਸਬੇ ਵਿਚ ਪਿਛਲੇ ਲੰਮੇ ਸਮੇਂ ਤੋਂ ਕੁਝ ਜੁਗਾੜੂ ਸਾਧਨ ਆਪਣੀ ਮਿਆਦ ਪੁੱਗਣ ਉਪਰੰਤ ਵੀ ਸ਼ਰ੍ਹੇਆਮ ਸੜਕਾਂ ’ਤੇ ਘੁੰਮਦੇ ਨਜ਼ਰ ਆਉਂਦੇ ਹਨ। ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਦੇਖੇ ਜਾ ਸਕਦੇ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਮੁਕਤਸਰ-ਬਠਿੰਡਾ ਹਾਈਵੇਅ ’ਤੇ ਮਾਰੂਤੀ ਕਾਰ ਦਾ ਜੁਗਾੜੂ ਸਾਧਨ ਬਣਾ ਕੇ ਉਸ ਉਤੇ 3 ਪੇਟੀਆਂ, ਅੱਧੀ ਦਰਜਨ ਤੋਂ ਵੱਧ ਸਾਈਕਲ, ਦਰਜਨ ਤੋਂ ਵੱਧ ਟਰੰਕ ਅਤੇ ਹੋਰ ਨਿਕਸੁੱਕ ਨਾਲ ਲੱਦੀ ਘੁੰਮਦੀ ਨਜ਼ਰ ਆਈ। ਸਮਾਜ ਸੇਵੀਆਂ ਨੇ ਅਜਿਹੀਆਂ ਜੁਗਾੜੂ ਰੇਹੜੀਆਂ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement