For the best experience, open
https://m.punjabitribuneonline.com
on your mobile browser.
Advertisement

ਨਿਆਂਪਾਲਿਕਾ ਦਾ ਮਾਣ-ਸਨਮਾਨ ਕਾਇਮ ਰੱਖਣ ਜੱਜ: ਬੰਬੇ ਹਾਈ ਕੋਰਟ

06:53 AM Apr 24, 2024 IST
ਨਿਆਂਪਾਲਿਕਾ ਦਾ ਮਾਣ ਸਨਮਾਨ ਕਾਇਮ ਰੱਖਣ ਜੱਜ  ਬੰਬੇ ਹਾਈ ਕੋਰਟ
Advertisement

ਮੁੰਬਈ, 23 ਅਪਰੈਲ
ਬੰਬੇ ਹਾਈ ਕੋਰਟ ਨੇ ਨਸ਼ੇ ਦੀ ਹਾਲਤ ਵਿੱਚ ਅਦਾਲਤ ’ਚ ਆਉਣ ਦੇ ਕਥਿਤ ਮਾਮਲੇ ਵਿੱਚ ਮੁਅੱਤਲ ਸਿਵਲ ਜੱਜ ਨੂੰ ਬਹਾਲ ਕਰਨ ਤੋਂ ਇਨਕਾਰ ਕਰਦਿਆਂ ਅੱਜ ਕਿਹਾ ਕਿ ਜੱਜਾਂ ਨੂੰ ਮਾਣ-ਸਨਮਾਨ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਅਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ ਜਿਸ ਨਾਲ ਨਿਆਂਪਾਲਿਕਾ ਦਾ ਅਕਸ ਖਰਾਬ ਹੋਵੇ। ਅਨਿਰੁਧ ਪਾਠਕ (52) ਨੂੰ ਕਥਿਤ ਅਣਉਚਿਤ ਵਿਹਾਰ ਕਾਰਨ ਅਤੇ ਕਈ ਵਾਰ ਅਦਾਲਤ ਵਿੱਚ ਕਥਿਤ ਨਸ਼ੇ ਦੀ ਹਾਲਤ ਵਿੱਚ ਆਉਣ ਕਾਰਨ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਪਾਠਕ ਨੇ ਮਹਾਰਾਸ਼ਟਰ ਸਰਕਾਰ ਦੇ ਕਾਨੂੰਨ ਤੇ ਨਿਆਂ ਵਿਭਾਗ ਵੱਲੋਂ ਜਨਵਰੀ 2022 ਵਿੱਚ ਉਸ ਨੂੰ ਨਿਆਂਇਕ ਸੇਵਾ ਤੋਂ ਹਟਾਏ ਜਾਣ ਦੇ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਸਟਿਸ ਏ ਐੱਸ ਚੰਦੂਰਕਰ ਅਤੇ ਜਸਟਿਸ ਜੇ ਐੱਸ ਜੈਨ ਦੀ ਡਿਵੀਜ਼ਨ ਬੈਂਚ ਨੇ ਪਟੀਸ਼ਨ ਰੱਦ ਕਰ ਦਿੱਤੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×