For the best experience, open
https://m.punjabitribuneonline.com
on your mobile browser.
Advertisement

‘ਪ੍ਰਸ਼ਾਦ’ ਦੀ ਚਾਹ ਪੀਣ ਆਉਂਦੇ ਨੇ ਜੱਜ ਅਤੇ ਡੀਸੀ

09:52 PM Jun 23, 2023 IST
‘ਪ੍ਰਸ਼ਾਦ’ ਦੀ ਚਾਹ ਪੀਣ ਆਉਂਦੇ ਨੇ ਜੱਜ ਅਤੇ ਡੀਸੀ
Advertisement

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 6 ਜੂਨ

ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਦੇ ਮੁੱੱਖ ਗੇਟ ਦੇ ਬਾਹਰਵਾਰ ਬੀਤੇ 50 ਸਾਲਾਂ ਤੋਂ ਚਾਹ ਪਿਲਾ ਰਹੇ ਪ੍ਰਸ਼ਾਦ ਤੇ ਉਸ ਦੇ ਦੋ ਪੁੱਤਰਾਂ ਨੂੰ ਜੱਜ, ਡੀਸੀ ਜਾਂ ਹੋਰ ਉੱਚ ਅਹੁਦਿਆਂ ਵਾਲੇ ਲੋਕ ਮਿਲਣ ਆਉਂਦੇ ਹਨ। ਪ੍ਰਸ਼ਾਦ ਨੇ 1973 ਵਿੱਚ ‘ਵਰਸਿਟੀ ਦੇ ਮੁੱਖ ਗੇਟ ਕੋਲ ਦਰੱਖ਼ਤ ਦੇ ਹੇਠਾਂ ਚਾਹ ਬਣਾਉਣੀ ਸ਼ੁਰੂ ਕੀਤੀ। ਉਸ ਕੋਲ ਚਾਹ ਪੀਣ ਆਉਣ ਵਾਲੇ ਬਹੁਤੇ ਕਰਕੇ ਵਿਦਿਆਰਥੀ ਹਨ ਤੇ ਉਨ੍ਹਾਂ ਵਿੱਚੋਂ ਕਈ ਨੌਜਵਾਨ ਅੱਜ ਉੱਚ ਅਹੁਦਿਆਂ ਤੱਕ ਪਹੁੰਚ ਗਏ ਹਨ। ਹੁਣ ਉਹ ਨੌਜਵਾਨ ਜੱਜ, ਡੀਐੱਮ ਜਾਂ ਹੋਰ ਉੱਚ ਅਧਿਕਾਰੀ ਬਣ ਚੁੱਕੇ ਹਨ ਤੇ ਆਪਣੇ ਜਵਾਨੀ ਦੇ ਪਲਾਂ ਨੂੰ ਮੁੜ ਤਾਜ਼ਾ ਕਰਨ ਲਈ ਪ੍ਰਸ਼ਾਦ ਦੀ ਚਾਹ ਵੀ ਜ਼ਰੂਰ ਪੀਣ ਆਉਂਦੇ ਹਨ। ਪ੍ਰੋਫੈਸਰ ਤੇ ਲੇਖਕ ਵੀ ਇੱਥੇ ਚਾਹ ਪੀਣੀ ਪਸੰਦ ਕਰਦੇ ਹਨ।

ਪ੍ਰਸ਼ਾਦ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਸ ਦੇ ਪਿਓ ਨੇ 1973 ਵਿੱਚ ਉੱਥੇ ਚਾਹ ਬਣਾਉਣੀ ਸ਼ੁਰੂ ਕੀਤੀ, ਫਿਰ ਸੁਨੀਲ 1993 ਵਿੱਚ ਪਿਤਾ ਨਾਲ ਹੱਥ ਵਟਾਉਣ ਲੱਗਿਆ। 1992 ਵਿੱਚ ਦੂਜਾ ਪੁੱਤਰ ਦੀਪੂ ਵੀ ਚਾਹ ਵਾਲੀ ਦੁਕਾਨ ਉਪਰ ਕੰਮ ਕਰਨ ਲੱਗਿਆ। ਹਾਲਾਂ ਕਿ ਸੁਨੀਲ ਰੋਜ਼ਾਨਾ ਦੀ ਕਮਾਈ ਦੱਸਣ ਵੇਲੇ ਕੁੱਝ ਝਿਜਕ ਗਿਆ ਪਰ ਫਿਰ ਵੀ ਉਸ ਨੇ ਕਿਹਾ ਕਿ ਆਮਦਨੀ ਠੀਕ-ਠਾਕ ਹੋ ਜਾਂਦੀ ਹੈ। ਸਾਰਾ ਪਰਿਵਾਰ ਬਾਹਰੀ ਦਿੱਲੀ ਦੇ ਹੋਸੰਬੀ ਕਲਾਂ ਵਿੱਚ ਰਹਿੰਦਾ ਹੈ। ਅੱਜ ਦੁਕਾਨ ‘ਤੇ ਪ੍ਰਸ਼ਾਦ ਦੇ ਆਉਣ ਕਾਰਨ ਉਸ ਦੇ ਦੋਵੇਂ ਪੁੱਤਰ ਹੀ ਕੰਮ ਕਰ ਰਹੇ ਸਨ।

Advertisement
Advertisement
Advertisement
×