ਜੇਟੀਪੀਐੱਲ ਸਿਟੀ ਨਿਵਾਸੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ
ਪੱਤਰ ਪੇ੍ਰਰਕ
ਖਰੜ, 26 ਜੁਲਾਈ
ਇੱਥੋਂ ਦੇ ਸੈਕਟਰ-115 ਸਥਿਤ ਜੇਟੀਪੀਐੱਲ ਸਿਟੀ ਵਾਸੀ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਨੂੰ ਮਿਲੇ। ਇਸ ਮੌਕੇ ਹਰਜੀਤ ਸਿੰਘ ਸੋਢੀ ਨੇ ਕਿਹਾ ਕਿ ਜੇਟੀਪੀਐੱਲ ਸੁਸਾਇਟੀ ਵਾਸੀ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਸੀਵਰੇਜ, ਡਰੇਨ ਸਿਸਟਮ ਅਤੇ ਕੋਈ ਐੱਸਟੀਪੀ ਪਲਾਂਟ ਨਾ ਹੋਣ ਕਾਰਨ ਲੋਕਾਂ ਦਾ ਜਿਊਣਾ ਬੇਹਾਲ ਹੋ ਰਿਹਾ ਹੈ। ਥੋੜੀ ਜਿਹੀ ਬਰਸਾਤ ਨਾਲ ਹੀ ਸਾਰੀ ਸੁਸਾਇਟੀ ਪਾਣੀ ਵਿੱਚ ਡੁੱਬ ਜਾਂਦੀ ਹੈ। ਇਸ ਮੌਕੇ ਯੋਗੇਸ਼ ਸਿੰਘ, ਰਾਕੇਸ਼ ਸ਼ਰਮਾ, ਅਰਵਿੰਦਰ ਵਾਲੀਆ ਤੇ ਵਨਿੋਦ ਤਲਵਾਰ ਨੇ ਕਿਹਾ ਕਿ ਕਾਲੋਨੀ ਵਿੱਚ ਬਿਜਲੀ ਦੀ ਦਨਿ-ਰਾਤ ਦਿੱਕਤ ਰਹਿੰਦੀ ਹੈ। ਦੀਪਕ ਸ਼ਰਮਾ ਨੇ ਕਿਹਾ ਕਿ ਬਿਜਲੀ ਦੀ ਅੰਡਰਗਰਾਊਂਡ ਤਾਰਾਂ ਵੀ ਸਹੀ ਤਰੀਕੇ ਨਾਲ ਨਹੀਂ ਪਈਆਂ। ਇਸ ਦੌਰਾਨ ਜੋਧਾ ਸਿੰਘ ਮਾਨ ਨੇ ਕਾਰਜਸਾਧਕ ਅਫਸਰ ਭੁਪਿੰਦਰ ਸਿੰਘ ਨੂੰ ਫੋਨ ਕਰ ਕੇ ਸਮੱਸਿਆਵਾਂ ਸਬੰਧੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਗਰੋਂ ਸੁਸਾਇਟੀ ਵਾਸੀਆਂ ਦਾ ਵਫਦ ਖਰੜ ਦੇ ਕਾਰਜਸਾਧਕ ਅਫਸਰ ਨੂੰ ਵੀ ਮਿਲਿਆ।