ਜੇਐੱਸਡਬਲਿਊ ਐੱਮਜੀ ਮੋਟਰ ਇੰਡੀਆ ਵੱਲੋਂ ਹੈਕਟਰ ਲਾਈਨਅਪ ਦਾ ਵਿਸਤਾਰ
06:45 AM Nov 12, 2024 IST
Advertisement
ਜਲੰਧਰ (ਪੱਤਰ ਪ੍ਰੇਰਕ): ਜੇਐੱਸਡਬਲਿਊ ਐੱਮਜੀ ਮੋਟਰ ਇੰਡੀਆ ਨੇ ਭਾਰਤ ਦੀ ਪਹਿਲੀ ਇੰਟਰਨੈੱਟ ਐੱਸਯੂਵੀ ਐੱਮਜੀ ਹੈਕਟਰ ਦੇ ਵਿਸਤਾਰ ਦਾ ਐਲਾਨ ਕੀਤਾ ਹੈ, ਜਿਸ ਵਿੱਚ ਦੋ 7-ਸੀਟਰ ਨਵੇਂ ਵੇਰੀਐਂਟ ਹੈਕਟਰ ਪਲੱਸ 7-ਸੀਟਰ ਸਿਲੈਕਟ ਪ੍ਰੋ ਅਤੇ ਸਮਾਰਟ ਪ੍ਰੋ ਸ਼ਾਮਲ ਹਨ। ਜੇਐੱਸਡਬਲਿਊ ਐੱਮਜੀ ਮੋਟਰ ਇੰਡੀਆ ਦੇ ਚੀਫ ਕਮਰਸ਼ੀਅਲ ਅਫ਼ਸਰ ਸਤਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਵੇਂ ਵੇਰੀਐਂਟ ਸਾਡੇ ਗਾਹਕਾਂ ਦੀਆਂ ਉਭਰਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜੇਐੱਸਡਬਲਿਊ ਐਮਜੀ ਮੋਟਰ ਇੰਡੀਆ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਐੱਮਜੀ ਹੈਕਟਰ ਦੀ ਕਾਮਯਾਬੀ ਦੇ ਆਧਾਰ ’ਤੇ ਇਹ ਨਵੇਂ ਵਾਧੇ ਗੁਣਵੱਤਾ, ਆਰਾਮ ਅਤੇ ਤਕਨੀਕੀ ਉੱਤਮਤਾ ਨਾਲ ਸਮਝੌਤਾ ਕੀਤੇ ਬਿਨਾਂ ਬਹੁਪੱਖੀ ਅਨੁਭਵ ਦਿੰਦੇ ਹਨ, ਜਿਸ ਨੇ ਹੈਕਟਰ ਨੂੰ ਮਨਪਸੰਦ ਚੋਣ ਬਣਾ ਦਿੱਤਾ ਹੈ।
Advertisement
Advertisement
Advertisement