ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇ.ਪੀ. ਨੱਢਾ ਤੇ ਪੰਜ ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ

08:38 PM Apr 06, 2024 IST
ਜੇ.ਪੀ. ਨੱਢਾ ਨੂੰ ਰਾਜ ਸਭਾ ਮੈਂਬਰ ਵਜੋਂ ਹਲਫ਼ ਦਿਵਾਉਂਦੇ ਹੋਏ ਚੇਅਰਮੈਨ ਜਗਦੀਪ ਧਨਖੜ। ਫੋਟੋ: ਪੀਟੀਆੲਂੀ
ਨਵੀਂ ਦਿੱਲੀ, 6 ਅਪਰੈਲਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਰਾਜ ਸਭਾ ਦੇ ਪੰਜ ਹੋਰ ਨਵੇਂ ਚੁਣੇ ਮੈਂਬਰਾਂ ਨੇ ਅੱਜ ਹਲਫ਼ ਲਿਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਹੋਰ ਰਾਜ ਸਭਾ ਮੈਂਬਰਾਂ ’ਚ ਅਸ਼ੋਕਰਾਓ ਸ਼ੰਕਰਰਾਓ ਚਵਾਨ (ਮਹਾਰਾਸ਼ਟਰ), ਚੁੰਨੀ ਲਾਲ ਗਾਰਸੀਆ (ਰਾਜਸਥਾਨ), ਅਨਿਲ ਕੁਮਾਰ ਯਾਦਵ ਮਾਂਡਡੀ (ਤਿਲੰਗਾਨਾ), ਸ਼ੁਸਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹੱਕ (ਦੋਵੇਂ ਪੱਛਮੀ ਬੰਗਾਲ) ਸ਼ਾਮਲ ਹਨ। ‘ਐਕਸ’ ਉੱਤੇ ਪੋਸਟ ’ਚ ਧਨਖੜ ਦੇ ਦਫ਼ਤਰ ਨੇ ਸਹੁੰ ਚੁੱਕ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਸਦ ਭਵਨ ’ਚ ਅੱਜ ਜਗਤ ਪ੍ਰਕਾਸ਼ ਨਾਰਾਇਣ ਲਾਲ ਨੱਢਾ ਨੂੰ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਵਜੋਂ ਸਹੁੰ ਚੁਕਾਈ।’’ -ਪੀਟੀਆਈ
Advertisement

 

 

Advertisement

 

Advertisement