ਭਾਰਤੀ ਸ਼ੇਅਰ ਬਾਜ਼ਾਰ: ਸੈਂਸੈਕਸ ਤੇ ਨਿਫਟੀ ਨਵੀਂ ਉੱਚਾਈ ’ਤੇ ਪੁੱਜਣ ਬਾਅਦ ਡਿੱਗੇ
11:13 AM Jun 10, 2024 IST
Advertisement
ਮੁੰਬਈ, 10 ਜੂਨ
ਸੈਂਸੈਕਸ 203.28 ਅੰਕ ਡਿੱਗ ਕੇ 76,490.08 ’ਤੇ ਤੇ ਨਿਫਟੀ 30.95 ਅੰਕ ਡਿੱਗ ਕੇ 23,259.20 ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਾਜ਼ਾਰਾਂ ਵਿਚ ਤੇਜ਼ੀ ਰਹੀ ਅਤੇ ਸੈਂਸੈਕਸ ਨੇ ਲਗਾਤਾਰ ਚੌਥੇ ਸੈਸ਼ਨ ਵਿਚ ਤੇਜ਼ੀ ਨਾਲ ਪਹਿਲੀ ਵਾਰ 77,000 ਦੇ ਅੰਕੜੇ ਨੂੰ ਪਾਰ ਕੀਤਾ।ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 385.68 ਅੰਕ ਵੱਧ ਕੇ 77,079.04 ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 121.75 ਅੰਕਾਂ ਦੇ ਵਾਧੇ ਨਾਲ 23,411.90 ਦੇ ਆਪਣੇ ਸਰਬਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ।
Advertisement
Advertisement