ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਨੇ ਬਣਾਇਆ ਨਵਾਂ ਰਿਕਾਰਡ

05:13 PM Jul 18, 2023 IST

ਮੁੰਬਈ, 18 ਜੁਲਾਈ
ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਦਾ ਸਿਲਸਿਲਾ ਅੱਜ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿਚ ਜਾਰੀ ਰਿਹਾ ਅਤੇ ਬੀਐੱਸਈ ਦਾ ਸੈਂਸੈਕਸ 205 ਅੰਕਾਂ ਤੋਂ ਉੱਪਰ ਚੜ੍ਹ ਕੇ ਇਕ ਵਾਰ ਫਿਰ ਨਵੇਂ ਸਿਖਰ 'ਤੇ ਬੰਦ ਹੋਇਆ| ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 205.21 ਅੰਕ ਭਾਵ 0.31 ਫੀਸਦੀ ਦੇ ਵਾਧੇ ਨਾਲ 66,795.14 ਅੰਕਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 417.09 ਅੰਕਾਂ ਦੇ ਉਛਾਲ ਨਾਲ 67,007.02 ਅੰਕ 'ਤੇ ਪਹੁੰਚ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਕਾਰੋਬਾਰ ਦੌਰਾਨ ਸੈਂਸੈਕਸ ਨੇ 67,000 ਦੇ ਅੰਕੜੇ ਨੂੰ ਪਾਰ ਕੀਤਾ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 37.80 ਅੰਕ ਭਾਵ 0.19 ਫੀਸਦੀ ਦੇ ਵਾਧੇ ਨਾਲ 19,749.25 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ। ਸੈਸ਼ਨ ਦੌਰਾਨ ਇਹ 108 ਅੰਕ ਵਧ ਕੇ 19,819.45 ਅੰਕ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।

Advertisement

Advertisement
Tags :
‘ਰੌਣਕਸ਼ੇਅਰਸੈਂਸੈਕਸਨਵਾਂਬਣਾਇਆਬਾਜ਼ਾਰਭਾਰਤੀਰਿਕਾਰਡ
Advertisement