ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ
11:25 AM Jun 13, 2024 IST
Advertisement
ਮੁੰਬਈ, 13 ਜੂਨ
ਅੱਜ ਸੈਂਸੈਕਸ 204.33 ਅੰਕ ਵੱਧ ਕੇ 76,810.90 ਦੇ ਨਵੇਂ ਸਿਖ਼ਰ ’ਤੇ ਪਹੁੰਚ ਗਿਆ ਤੇ ਨਿਫਟੀ ਨੇ ਵੀ 75.95 ਅੰਕਾਂ ਦੇ ਵਾਧੇ ਨਾਲ 23,398.90 ਅੰਕਾਂ ਦਾ ਨਵਾਂ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਸਵੇਰੇ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਏ ਸਨ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 538.89 ਅੰਕਾਂ ਦੀ ਛਾਲ ਮਾਰ ਕੇ 77,145.46 ਅੰਕਾਂ ਦੇ ਸਰਬਕਾਲੀ ਸਿਖ਼ਰ 'ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 158.1 ਅੰਕ ਵਧ ਕੇ 23,481.05 ਦੇ ਰਿਕਾਰਡ ਸਿਖਰ 'ਤੇ ਪਹੁੰਚ ਗਿਆ ਸੀ।
Advertisement
Advertisement