ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਦਾ ਨਵਾਂ ਰਿਕਾਰਡ
05:12 PM May 23, 2024 IST
ਮੁੰਬਈ, 23 ਮਈ
ਭਾਰਤੀ ਸ਼ੇਅਰ ਬਾਜ਼ਾਰਾਂ ’ਚ ਅੱਜ ਰੌਣਕ ਰਹੀ। ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਦੋਵੇਂ ਸੂਚਕਾਂਕ 1.6 ਫੀਸਦੀ ਤੋਂ ਵੱਧ ਉਛਾਲ ਕੇ ਨਵੇਂ ਰਿਕਾਰਡਾਂ ਨਾਲ ਬੰਦ ਹੋਏ। ਬੀਐੱਸਈ ਦੇ 30 ਸ਼ੇਅਰਾਂ ਵਾਲੇ ਸੂਚਕਾਂਕ ਸੈਂਸੈਕਸ ਨੇ 29 ਜਨਵਰੀ ਤੋਂ ਬਾਅਦ ਸਭ ਤੋਂ ਉੱਚੀ ਛਾਲ ਮਾਰੀ ਅਤੇ 1,196.98 ਅੰਕਾਂ ਦੇ ਵਾਧੇ ਨਾਲ 75,418.04 ਅੰਕਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ ਨਿਫਟੀ ਨੇ ਵੀ ਨਵਾਂ ਰਿਕਾਰਡ ਬਣਾਇਆ। ਨਿਫਟੀ 369.85 ਅੰਕ ਜਾਂ 1.64 ਫੀਸਦੀ ਦੇ ਵਾਧੇ ਨਾਲ 22,967.65 ਅੰਕਾਂ ਦੇ ਉੱਚ ਪੱਧਰ 'ਤੇ ਬੰਦ ਹੋਇਆ।
Advertisement
Advertisement
Related News
Advertisement