ਪੱਤਰਕਾਰ ਸੁੰਦਰ ਨਾਥ ਆਰੀਆ ਦਾ ਦੇਹਾਂਤ
08:38 AM Sep 05, 2024 IST
ਪੱਤਰ ਪ੍ਰੇਰਕ /ਨਿੱਜੀ ਪੱਤਰ ਪ੍ਰੇਰਕ
ਅਬੋਹਰ/ਮਲੋਟ, 4 ਸਤੰਬਰ
‘ਪੰਜਾਬੀ ਟ੍ਰਿਬਿਊਨ’ ਦੇ ਅਬੋਹਰ ਤੋਂ ਪੱਤਰਕਾਰ ਸੁੰਦਰ ਨਾਥ ਆਰੀਆ (72) ਦਾ ਅੱਜ ਸਵੇਰੇ ਬਠਿੰਡਾ ਦੇ ਏਮਜ਼ ਵਿੱਚ ਦੇਹਾਂਤ ਹੋ ਗਿਆ। ਕਰੀਬ ਚਾਰ ਦਹਾਕਿਆਂ ਤੱਕ ਵੱਖ-ਵੱਖ ਅਖਬਾਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ ਸੁੰਦਰ ਆਥ ਆਰੀਆ ਪਿਛਲੇ ਕਈ ਵਰ੍ਹਿਆਂ ਤੋਂ ‘ਪੰਜਾਬੀ ਟ੍ਰਿਬਿਊਨ’ ਲਈ ਕੰਮ ਕਰ ਰਹੇ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਸ਼ੂਗਰ ਤੋਂ ਪੀੜਤ ਸਨ। ਉਨ੍ਹਾਂ ਦੇ ਦੇਹਾਂਤ ’ਤੇ ਸਮੂਹ ਪੱਤਰਕਾਰਾਂ ਤੋਂ ਇਲਾਵਾ ਵੱਖ-ਵੱਖ ਸਮਾਜਿਕ, ਸਿਆਸੀ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 5 ਸਤੰਬਰ ਨੂੰ ਸਵੇਰੇ 11 ਵਜੇ ਹਨੂੰਮਾਨਗੜ੍ਹ ਰੋਡ ਅਬੋਹਰ ਸਥਿਤ ਸੁਭਾਸ਼ ਨਗਰ ਸ਼ਿਵਪੁਰੀ ਵਿੱਚ ਕੀਤਾ ਜਾਵੇਗਾ। ਜਰਨਲਿਸਟ ਐਸੋਸੀਏਸ਼ਨ ਅਬੋਹਰ ਨੇ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement