For the best experience, open
https://m.punjabitribuneonline.com
on your mobile browser.
Advertisement

ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਪੱਤਰਕਾਰ: ਚੀਮਾ

07:09 AM Apr 22, 2024 IST
ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਪੱਤਰਕਾਰ  ਚੀਮਾ
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਪਰੈਲ
ਚੰਡੀਗੜ੍ਹ ਪ੍ਰੈੱਸ ਕਲੱਬ ਦੀ ਨਵੀਂ ਚੁਣੀ ਗਈ ਟੀਮ ਨੇ ਪ੍ਰਧਾਨ ਨਲਿਨ ਅਚਾਰਿਆ ਦੀ ਅਗਵਾਈ ਹੇਠ ਲੰਘੇ ਦਿਨ ਆਪਣਾ ਅਹੁਦਾ ਸੰਭਾਲ ਲਿਆ ਹੈ। ਨਵੇਂ ਚੁਣੇ ਗਏ ਮੈਂਬਰਾਂ ਵਿੱਚ ਪ੍ਰਧਾਨ ਨਲਿਨ ਅਚਾਰੀਆ ਤੋਂ ਇਲਾਵਾ ਜਨਰਲ ਸਕੱਤਰ ਉਮੇਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰਮੇਸ਼ ਹਾਂਡਾ, ਮੀਤ ਪ੍ਰਧਾਨ (ਔਰਤ) ਅਮਨਪ੍ਰੀਤ ਕੌਰ, ਮੀਤ ਪ੍ਰਧਾਨ ਦੀਪੇਂਦਰ ਠਾਕੁਰ, ਸਕੱਤਰ ਅਜੈ ਜਲੰਧਰੀ, ਸੰਯੁਕਤ ਸਕੱਤਰ ਅਮਰਪ੍ਰੀਤ ਸਿੰਘ, ਅੰਕੁਸ਼ ਮਹਾਜਨ ਅਤੇ ਖ਼ਜ਼ਾਨਚੀ ਦੁਸ਼ਯੰਤ ਪੁੰਡੀਰ ਸ਼ਾਮਲ ਹਨ। ਇਸ ਸਮਾਗਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਪਹੁੰਚੇ। ਸ੍ਰੀ ਚੀਮਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ ਅਤੇ ਸਮਾਜ ਨੂੰ ਸਹੀ ਸੇਧ ਦੇਣ ਦੇ ਸਮਰੱਥ ਹੁੰਦੇ ਹਨ, ਇਸ ਲਈ ਪੱਤਰਕਾਰਾਂ ਨੂੰ ਆਪਣੀ ਕਲਮ ਦੀ ਵਰਤੋਂ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਲਈ ਕਰਨੀ ਚਾਹੀਦੀ ਹੈ। ਇਸ ਮੌਕੇ ਪੰਜਾਬ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਚੀਫ਼ ਵ੍ਹਿਹ ਕੇਵਲ ਸਿੰਘ ਪਠਾਨੀਆ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਸ੍ਰੀ ਚੀਮਾ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਸਿੱਧੂ, ਬਲਵੰਤ ਤਰਕਸ਼, ਪ੍ਰਭਜੋਤ ਸਿੰਘ, ਨਾਨਕੀ ਹੰਸ, ਏਐਸ ਪਰਾਸ਼ਰ, ਨਵੀਨ ਗਰੇਵਾਲ, ਸੁਖਬੀਰ ਬਾਜਵਾ, ਬਲਵਿੰਦਰ ਜੰਮੂ, ਵਰਿੰਦਰ ਰਾਵਤ, ਸੋਰਵ ਦੁੱਗਲ ਤੋਂ ਇਲਾਵਾ ਸਾਬਕਾ ਸਕੱਤਰ ਜਨਰਲ ਰਾਮ ਸਿੰਘ ਬਰਾੜ, ਨਰੇਸ਼ ਕੌਂਸਲ, ਬਲਜੀਤ ਬੱਲੀ, ਚਰਨਜੀਤ ਅਹੂਜਾ, ਪ੍ਰੀਤਮ ਰੂਪਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ। ਇਸ ਮੌਕੇ ਗਾਇਕ ਹਰਦੀਪ ਗਿੱਲ, ਗਾਇਕ ਸ੍ਰੀ ਹਰਚੰਦ ਸਿੰਘ ਚੰਨੀ, ਸਰਬੰਸ ਪ੍ਰਤੀਕ ਸਿੰਘ, ਬੌਬੀ ਬਾਜਵਾ, ਰਾਜ ਤਿਵਾੜੀ ਦਾ ਸਨਮਾਨ ਕੀਤਾ ਗਿਆ।

Advertisement

Advertisement
Author Image

Advertisement
Advertisement
×