ਨਾਭਾ ਤੋਂ ਪੱਤਰਕਾਰ ਰਾਕੇਸ਼ ਸ਼ਰਮਾ ਦਾ ਦੇਹਾਂਤ
03:30 PM Oct 05, 2024 IST
ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਕਤੂਬਰ
ਨਾਭਾ ਤੋਂ ‘ਦੈਨਿਕ ਭਾਸਕਰ’ ਅਖ਼ਬਾਰ ਸਮੇਤ ਐਮਐਚ-ਵਨ ਨਿਊਜ਼ ਚੈਨਲ ਦੇ ਪੱਤਰਕਾਰ ਰਾਕੇਸ਼ ਸ਼ਰਮਾ ਦਾ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ ਤੇ ਅੱਜ ਸਵੇਰੇ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਉਨ੍ਹਾਂ ਆਖ਼ਰੀ ਸਾਹ ਲਏ।
ਪਟਿਆਲਾ ਮੀਡੀਆ ਕਲੱਬ ਸਮੇਤ ਪਟਿਆਲਾ ਸਥਿਤ ‘ਦੈਨਿਕ ਭਾਸਕਰ’ ਅਖਬਾਰ ਦੀ ਸਮੁੱਚੀ ਟੀਮ ਨੇ ਰਾਕੇਸ਼ ਸ਼ਰਮਾ ਦੀ ਇਸ ਬੇਵਕਤੀ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਰੀ ਕੀਤੀ ਹੈ।
Advertisement
Advertisement