ਪੱਤਰਕਾਰ ਨਰਿੰਦਰ ਡਾਨਸੀਵਾਲ ਦਾ ਦੇਹਾਂਤ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 23 ਅਗਸਤ
ਵੀਕਲੀ ‘ਸੈਲਾਬ’ ਦੇ ਸੰਪਾਦਕ ਪੱਤਰਕਾਰ ਅਤੇ ਲੇਖਕ ਨਰਿੰਦਰ ਡਾਨਸੀਵਾਲ ਦਾ ਲੰਘੀ ਰਾਤ ਗੜ੍ਹਸ਼ੰਕਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਸ੍ਰੀ ਡਾਨਸੀਵਾਲ ਦਵਾਈ ਲੈਣ ਲਈ ਗੜ੍ਹਸ਼ੰਕਰ ਸਥਿਤ ਆਪਣੀ ਰਿਹਾਇਸ਼ ਤੋਂ ਕਾਰ ਵਿੱਚ ਸਿਵਲ ਹਸਪਤਾਲ ਜਾ ਰਹੇ ਸਨ ਕਿ ਰਾਹ ਵਿੱਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਅੱਜ ਉਨ੍ਹਾਂ ਦੇ ਜੱਦੀ ਪਿੰਡ ਡਾਨਸੀਵਾਲ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਪ੍ਰੈੈੱਸ ਕਲੱਬ ਗੜ੍ਹਸ਼ੰਕਰ ਦੇ ਚੇਅਰਮੈਨ ਹਰੀ ਕ੍ਰਿਸ਼ਨ ਗੰਗੜ, ਪ੍ਰਧਾਨ ਜੋਗਿੰਦਰ ਸਿੰਘ, ਲਖਵਿੰਦਰ ਸਿੰਘ ਧਾਲੀਵਾਲ, ਪੰਕਜ ਸ਼ੋਰੀ, ਅਸ਼ਵਨੀ ਕੁਮਾਰ ਸਹਿਜਪਾਲ,ਸੁਮੇਸ਼ ਕੁਮਾਰ ਬਾਲੀ,ਅਜਾਇਬ ਸਿੰਘ ਬੋਪਾਰਾਏ, ਦਲਵਿੰਦਰ ਸਿੰਘ ਮਨੌਚਾ, ਹਰਦੀਪ ਬਸੀ, ਅਜਮੇਰ ਭਨੋਟ, ਸੰਜੀਵ ਕੁਮਾਰ,ਰਾਕੇਸ਼ ਕੁਮਾਰ ਵਸ਼ਿਸ਼ਟ, ਜਸਵੀਰ ਸਿੰਘ ਲੋਈ, ਜਸਵੀਰ ਸਿੰਘ ਝੱਲੀ, ਫੂਲਾ ਸਿੰਘ, ਰਾਜਿੰਦਰ ਕੁਮਾਰ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਾਨਸੀਵਾਲ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਕਾ. ਦਰਸ਼ਨ ਸਿੰਘ ਮੱਟੂ, ਪੇਂਡੂ ਮਜ਼ਦੂਰ ਯੂਨੀਅਨ ਆਗੂ ਮਹਿੰਦਰ ਸਿੰਘ ਖੈਰੜ ਡੀਐੱਮਐੱਫ ਦੇ ਸੁਖਦੇਵ ਡਾਨਸੀਵਾਲ ਤੇ ਹੋਰ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।