For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਪ੍ਰੈੱਸ ਕਲੱਬ ’ਚ ਪੱਤਰਕਾਰ ਸਾਹਿਤ ਉਤਸਵ ਸ਼ੁਰੂ

07:43 AM Feb 24, 2024 IST
ਚੰਡੀਗੜ੍ਹ ਪ੍ਰੈੱਸ ਕਲੱਬ ’ਚ ਪੱਤਰਕਾਰ ਸਾਹਿਤ ਉਤਸਵ ਸ਼ੁਰੂ
ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸੀਨੀਅਰ ਪੱਤਰਕਾਰ ਚੰਦਰਤ੍ਰਿਖਾ ਤੇ ਹੋਰ।
Advertisement

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਇੱਥੇ ਸੈਕਟਰ-27 ’ਚ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪਹਿਲੀ ਵਾਰ ਕਰਵਾਏ ਤਿੰਨ ਰੋਜ਼ਾ ਪੱਤਰਕਾਰ ਸਾਹਿਤ ਮੇਲੇ ਦੇ ਪਹਿਲੇ ਸੈਸ਼ਨ ਦੌਰਾਨ ਇਹ ਵਿਚਾਰ ਸਾਹਮਣੇ ਆਇਆ ਕਿ ਆਪਣੀਆਂ ਮੰਗਾਂ ਸਬੰਧੀ ਕਿਸਾਨਾਂ ਦਾ ਅੰਦੋਲਨ ਇਨਸਾਫ਼ ਦੇ ਹਿੱਤ ਵਿੱਚ ਹੈ ਅਤੇ ਇਹ ਖੇਤੀ ਸਮਾਜ ਦਾ ਮੁੱਢਲਾ ਅਧਿਕਾਰ ਹੈ। ਇਸ ਸਮਾਗਮ ਵਿੱਚ ਦਿੱਲੀ ਤੋਂ ਸੀਨੀਅਰ ਪੱਤਰਕਾਰ ਸ਼ਿਵ ਅਰੂਰ ਨੇ ਕਿਹਾ ਕਿ ਭਾਰਤੀ ਫੌਜ ਕੇਵਲ ਇੱਕ ਫੌਜ ਨਹੀਂ ਹੈ ਸਗੋਂ ਇੱਕ ‘ਨੈਤਿਕ’ ਫੌਜ ਹੈ। ਚੰਦਰਸੂਤਾ ਡੋਗਰਾ ਨੇ ਆਪਣੇ ਅੱਸੀਵਿਆਂ ਵਿੱਚ ਕਸ਼ਮੀਰ ਵਿੱਚ ਰਿਪੋਰਟਿੰਗ ਵਿੱਚ ਦਰਪੇਸ਼ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਫੈਸਟ ਦੇ ਦੂਜੇ ਸੈਸ਼ਨ ਵਿੱਚ ‘ਸੂਚਨਾ ਦੇ ਪ੍ਰਸਾਰ ਵਿੱਚ ਅਨੁਵਾਦ ਦੀ ਮਹੱਤਤਾ’ ਵਿਸ਼ੇ ’ਤੇ ਸੰਚਾਲਕ ਸੀਨੀਅਰ ਪੱਤਰਕਾਰ ਸ਼ਾਇਦਾ ਬਾਨੋ ਦਾ ਵਿਚਾਰ ਸੀ ਕਿ ਅਜੋਕੇ ਸਮੇਂ ਵਿੱਚ ਬਾਹਰੀ ਦੁਨੀਆਂ ਨੂੰ ਸਮਝਣ ਲਈ ਬਹੁ-ਭਾਸ਼ਾਈ ਹੋਣਾ ਜ਼ਰੂਰੀ ਹੈ। ਸੈਸ਼ਨ ਵਿੱਚ ਹਾਜ਼ਰ ਸੀਨੀਅਰ ਪੰਜਾਬੀ ਪੱਤਰਕਾਰ ਦਵਿੰਦਰ ਕੌਰ ਨੇ ਕਿਹਾ ਕਿ ਭਾਸ਼ਾ ਦੀ ਪੱਤਰਕਾਰੀ ਮਹਿਜ਼ ਰਿਪੋਰਟਿੰਗ ਨੂੰ ਦਰਸਾਉਂਦੀ ਹੈ ਪਰ ਜਦੋਂ ਉਸੇ ਰਿਪੋਰਟ ਦਾ ਅਨੁਵਾਦ ਸਥਾਨਕ ਭਾਸ਼ਾਵਾਂ ਵਿੱਚ ਰੂਪ ਧਾਰਨ ਕਰਦਾ ਹੈ ਤਾਂ ਇਹ ਇੱਕ ਰਾਏ ਬਣ ਜਾਂਦੀ ਹੈ। ਸੀਨੀਅਰ ਪੱਤਰਕਾਰ ਚੇਤਨ ਠਾਕੁਰ ਅਨੁਸਾਰ ਇੱਕ ਅਨੁਵਾਦਕ ਭਾਸ਼ਾ ਵਿੱਚ ਸੁਧਾਰ ਕਰਦਾ ਹੈ। ਦਿਨ ਦੇ ਤੀਜੇ ਸੈਸ਼ਨ ਵਿੱਚ ਪੱਤਰਕਾਰੀ ਅਤੇ ਸਾਹਿਤ ਵਿੱਚ ਹਿੰਦੀ, ਪੰਜਾਬੀ ਅਤੇ ਉਰਦੂ ਦੀ ਭੂਮਿਕਾ ’ਤੇ ਹਿੰਦੀ ਅਤੇ ਉਰਦੂ ’ਤੇ ਮਜ਼ਬੂਤ ​​ਪਕੜ ਰੱਖਣ ਵਾਲੇ ਸੀਨੀਅਰ ਪੱਤਰਕਾਰ ਤੇ ਸਾਹਿਤਕਾਰ ਚੰਦਰਤ੍ਰਿਖਾ, ਸੀਨੀਅਰ ਪੱਤਰਕਾਰ ਮਨਮੋਹਨ ਗੁਪਤਾ ਮੋਨੀ ਅਤੇ ਸੀਨੀਅਰ ਪੱਤਰਕਾਰ ਨਵਨੀਤ ਸ਼ਰਮਾ ਨੇ ਪੱਤਰਕਾਰੀ ਦੇ ਨਾਲ-ਨਾਲ ਸਾਹਿਤਕਾਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਬਾਅਦ ਕਵੀ ਸੰਮੇਲਨ ਵੀ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਲਾਏ ਕੈਂਪ ਵਿੱਚ 20 ਕਲੱਬ ਮੈਂਬਰਾਂ ਨੇ ਖੂਨਦਾਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×