ਪੱਤਰਕਾਰ ਕਾਸਿਫ ਫਾਰੂਕੀ ਦਾ ਸਨਮਾਨ
08:02 AM Dec 29, 2024 IST
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 28 ਦਸੰਬਰ
ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ ’ਚ ਆਈਕਾਨਿਕ ਪੀਸ ਐਵਾਰਡ ਕੌਂਸਲ ਵੱਲੋਂ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਆਪੋ-ਆਪਣੇ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਪੱਤਰਕਾਰਤਾ ਦੇ ਖੇਤਰ ’ਚ ਪਿਛਲੇ 18 ਸਾਲਾਂ ਤੋਂ ਸੇਵਾ ਨਿਭਾਅ ਰਹੇ ਮਾਲੇਰਕੋਟਲਾ ਦੇ ਪੱਤਰਕਾਰ ਕਾਸਿਫ ਫਾਰੂਕੀ ਨੂੰ ਪੀਸ ਐਵਾਰਡ ਕੌਂਸਲ ਵੱਲੋਂ ਆਨਰੇਰੀ ਡਾਕਟਰੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਪੀਸ ਕੌਂਸਲ ਆਫ਼ ਇੰਡੀਆ ਦੀ ਲਾਈਫ਼ ਟਾਈਮ ਮੈਂਬਰਸ਼ਿਪ ਦਿੱਤੀ ਗਈ।
Advertisement
Advertisement