For the best experience, open
https://m.punjabitribuneonline.com
on your mobile browser.
Advertisement

ਪੱਤਰਕਾਰ ਜਸਬੀਰ ਸਿੰਘ ਸੱਗੂ ਦੀ ਮਾਤਾ ਦਾ ਦੇਹਾਂਤ

09:09 AM Sep 21, 2024 IST
ਪੱਤਰਕਾਰ ਜਸਬੀਰ ਸਿੰਘ ਸੱਗੂ ਦੀ ਮਾਤਾ ਦਾ ਦੇਹਾਂਤ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 20 ਸਤੰਬਰ
ਅਦਾਰਾ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਤੇ ਸਾਹਿਤਕਾਰ ਜਸਬੀਰ ਸਿੰਘ ਸੱਗੂ ਦੇ ਮਾਤਾ ਸ੍ਰੀਮਤੀ ਕੁਲਦੀਪ ਕੌਰ ਅਕਾਲ ਚਲਾਣਾ ਕਰ ਗਏ। ਅੱਜ ਵੱਡੇ ਤੜਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਹੜਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨਘਾਟ ਵਿੱਚ ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਿਕ ਮ੍ਰਿਤਕਾ ਨਮਿੱਤ ਪਾਠ ਦਾ ਭੋਗ 29 ਸਤੰਬਰ ਨੂੰ ਦੁਪਹਿਰ ਗੁਰਦੁਆਰਾ ਗੋਬਿੰਦ ਸਾਹਿਬ, ਸੁਲਤਾਨਵਿੰਡ ਰੋਡ ਵਿਖੇ ਪਵੇਗਾ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੀਪ ਦੇਵਿੰਦਰ ਸਿੰਘ, ਪੱਤਰਕਾਰ ਭਾਈਚਾਰੇ ਵੱਲੋਂ ਜਸਵੰਤ ਸਿੰਘ ਜੱਸ, ਜਗਤਾਰ ਸਿੰਘ ਲਾਂਬਾ, ਮਨਮੋਹਨ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਦੇ ਮੈਂਬਰ ਹਰਜਾਪ ਸਿੰਘ ਸੁਲਤਾਨ ਵਿੰਡ, ਦਰਸ਼ਨ ਸਿੰਘ ਪੱਟੀ ਵਾਲੇ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement