ਪੱਤਰਕਾਰ ਭਰਾਵਾਂ ਨੂੰ ਸਦਮਾ
08:56 AM Sep 30, 2024 IST
Advertisement
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੱਟੀ ਅਤੇ ਪੰਜਾਬੀ ਜਾਗਰਣ ਦੇ ਪੱਤਰਕਾਰ ਸੁਨੀਲ ਕੁਮਾਰ ਭੱਟੀ (ਦੋਵੇਂ ਭਰਾਵਾਂ) ਨੂੰ ਉਸ ਵੇਲੇ ਸਦਮਾ ਲੱਗਿਆ ਜਦ ਉਨ੍ਹਾਂ ਦੇ ਪਿਤਾ ਸ਼ੀਸ਼ਪਾਲ ਰਾਣਾ ਦਾ ਅੱਜ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ ਸਨ ਜੋ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 30 ਸਤੰਬਰ ਨੂੰ ਸਵੇਰੇ ਦਸ ਵਜੇ ਉਨ੍ਹਾਂ ਦੇ ਜੱਦੀ ਪਿੰਡ ਮਗਰਾ, ਲਾਲੜੂ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਏਗਾ। ਉਨ੍ਹਾਂ ਦੀ ਮੌਤ ’ਤੇ ਪ੍ਰੈਸ ਕਲੱਬ ਸਬ ਡਿਵੀਜ਼ਨ ਦੇ ਪੱਤਰਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Advertisement
Advertisement
Advertisement