ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਰਨਲਿਸਟ ਐਸੋਸੀਏਸ਼ਨ ਸੁਨਾਮ ਦੇ ਅਹੁਦੇਦਾਰ ਚੁਣੇ

10:21 AM Sep 02, 2024 IST
ਸੁਨਾਮ ਦੀ ਜਰਨਲਿਸਟ ਐਸੋਸੀਏਸ਼ਨ ਦੇ ਨਵ-ਨਿਯੁਕਤ ਅਹੁਦੇਦਾਰ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 1 ਸਤੰਬਰ
ਜਰਨਲਿਸਟ ਐਸੋਸੀਏਸ਼ਨ ਸੁਨਾਮ ਦੇ ਅੱਜ ਹੋਏ ਸਾਲਾਨਾ ਇਜਲਾਸ ਦੌਰਾਨ ਸਰਬਸੰਮਤੀ ਨਾਲ ਯਸ਼ਪਾਲ ਮੰਗਲਾ ਨੂੰ ਜਥੇਬੰਦੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ ਜਦੋਂ ਕਿ ਰਾਓਵਿੰਦਰ ਸਿੰਘ ਮਠਾੜੂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਚੋਣ ਦੇ ਨਾਲ-ਨਾਲ ਕਿਰਪਾਲ ਸਿੰਘ ਸੰਧੇ ਨੂੰ ਚੇਅਰਮੈਨ, ਮੋਹਨ ਸ਼ਰਮਾ ਨੂੰ ਸਰਪ੍ਰਸਤ, ਮੁੱਖ ਸਰਪ੍ਰਸਤ ਜਗਦੀਸ਼ ਅਰੋੜਾ, ਖਜ਼ਾਨਚੀ ਰਾਜੀਵ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸ਼ਰਮਾ, ਜੁਆਇੰਟ ਸੈਕਟਰੀ ਮਲਕੀਤ ਸਿੰਘ ਜੰਮੂ ਅਤੇ ਪ੍ਰਬੰਧਕੀ ਸਕੱਤਰ ਅਨਿਲ ਕਾਦੀਆਨ ਦੀ ਵੀ ਚੋਣ ਕੀਤੀ ਗਈ।
ਨਵ-ਨਿਯੁਕਤ ਪ੍ਰਧਾਨ ਯਸਪਾਲ ਮੰਗਲਾ ਨੇ ਹਾਜ਼ਰੀਨ ਨੂੰ ਵਿਸਵਾਸ਼ ਦਿਵਾਇਆ ਕਿ ਉਹ ਜਥੇਬੰਦੀ ਨਾਲ ਜੁੜੀਆਂ ਮੰਗਾਂ ਅਤੇ ਮਸਲਿਆਂ ਦੀ ਪੂਰਤੀ ਖਾਤਿਰ ਕੰਮ ਕਰਨਗੇ। ਇਸ ਚੋਣ ਤੋਂ ਪਹਿਲਾਂ ਪਿਛਲੇ ਸਾਲ ਦਾ ਜਥੇਬੰਦੀ ਵੱਲੋਂ ਵਿੱਢੇ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਬੀਤੇ ਸਾਲ ਦਾ ਲੇਖਾ-ਜੋਖਾ ਦਿੱਤਾ ਗਿਆ। ਉਧਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਜਰਨਲਿਸਟ ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ।

Advertisement

Advertisement