ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਵੀਟ ਕਰਨ ਦੇ ਦੋਸ਼ ਹੇਠ ਪੱਤਰਕਾਰ ਗ੍ਰਿਫ਼ਤਾਰ

07:40 AM Aug 19, 2020 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ

Advertisement

ਉੱਤਰ ਪ੍ਰਦੇਸ਼ ਦੀ ਪੁਲੀਸ ਵੱਲੋਂ ਪੱਤਰਕਾਰ ਪ੍ਰਸ਼ਾਂਤ ਕਨੋਜੀਆ ਨੂੰ ਇਕ ਟਵੀਟ ਕਾਰਨ ਉਸ ਦੀ ਦਿੱਲੀ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਨੋਜੀਆ ਦੀ ਪਤਨੀ ਜਗੀਸ਼ਾ ਅਰੋੜਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪੁਲੀਸ ਉਨ੍ਹਾਂ ਦੇ ਘਰ ਸਾਦੇ ਕੱਪੜਿਆਂ ਵਿੱਚ ਆਈ ਤੇ ਪ੍ਰਸ਼ਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੱਸਿਆ ਕਿ ਇਕ ਟਵੀਟ ਦਾ ਮਾਮਲਾ ਹੈ। ਪੁਲੀਸ ਨੇ ਕਿਹਾ ਕਿ ਉਪਰੋਂ ਆਏ ਹੁਕਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਜਗੀਸ਼ਾ ਅਰੋੜਾ ਨੇ ਕਿਹਾ ਕਿ ਪੁਲੀਸ ਉਸ ਦੇ ਪਤੀ ਨੂੰ ਵਸੰਤ ਵਿਹਾਰ ਥਾਣੇ ਲੈ ਗਈ ਜਿੱਥੋਂ ਉਹ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਪੁਲੀਸ ਯੂਪੀ ਲਿਜਾ ਸਕਦੀ ਹੈ। ਸੂਤਰਾਂ ਮੁਤਾਬਕ ਕੋਨਜੀਆ ਨੂੰ ਇਕ ਟਵੀਟ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਇਕ ਪੋਸਟਰ ਦੀ ਤਸਵੀਰ ਹਿੰਦੂ ਆਰਮੀ ਦੇ ਸੁਸ਼ੀਲ ਤਿਵਾੜੀ ਦੇ ਨਾਂ ਨਾਲ ਸਾਂਝੀ ਕੀਤੀ ਸੀ।

Advertisement
Advertisement
Tags :
‘ਪੱਤਰਕਾਰਗ੍ਰਿਫ਼ਤਾਰਟਵੀਟਦੋਸ਼ ਹੇਠ