ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਤਰਕਾਰ ਤੇ ਲੇਖਕ ਦਿਲਬਾਗ ਸਿੰਘ ਗਿੱਲ ਦਾ ਦੇਹਾਂਤ

07:38 PM Sep 23, 2024 IST
ਦਿਲਬਾਗ ਸਿੰਘ ਗਿੱਲ ਦੀ ਪੁਰਾਣੀ ਤਸਵੀਰ।

ਪੱਤਰ ਪ੍ਰੇਰਕ
ਅੰਮ੍ਰਿਤਸਰ, 23 ਸਤੰਬਰ
ਅਦਾਰਾ ‘ਪੰਜਾਬੀ ਟ੍ਰਿਬਿਊਨ’ ਦੇ ਸਰਹੱਦੀ ਕਸਬੇ ਅਟਾਰੀ ਤੋਂ ਪੱਤਰਕਾਰ ਅਤੇ ਵਾਰਤਕ ਲੇਖਕ ਦਿਲਬਾਗ ਸਿੰਘ ਗਿੱਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਉਹ 58 ਸਾਲ ਦੇ ਸਨ। ਉਹ ਆਪਣੇ ਪਿੱਛੇ ਮਾਤਾ ਗੁਰਦੀਪ ਕੌਰ ਅਤੇ ਦੋ ਅਣਵਿਆਹੇ ਪੁੱਤਰ ਦਿਲਵਿੰਦਰ ਸਿੰਘ ਤੇ ਮਨਵਿੰਦਰ ਸਿੰਘ ਛੱਡ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦਿਲਬਾਗ ਸਿੰਘ ਗਿੱਲ ’ਤੇ ਅਫਸੋਸ ਜ਼ਾਹਿਰ ਕਰਦਿਆਂ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ‘ਪਿਆਰੇ ਪੰਛੀ’ ਅਤੇ ‘ਮਾਝੇ ਵਿਚਲੀਆਂ ਮੁਗਲ ਕਾਲ ਅਤੇ ਸਿੱਖ ਰਾਜ ਦੀਆਂ ਵਿਰਾਸਤੀ ਇਮਾਰਤਾਂ’ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਪੱਤਰਕਾਰ ਤੇ ਇਲਾਕਾ ਵਾਸੀ ਹਾਜ਼ਰ ਸਨ।

Advertisement

Advertisement