ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਮਦਨ ਕਰ ਵਿਭਾਗ ਦੇ ਸੰਯੁਕਤ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ’ਤੇ ਹਮਲਾ, ਮਾਮਲਾ ਦਰਜ

03:02 PM May 30, 2025 IST
featuredImage featuredImage
ਪੁਲੀਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ। ਫੋਟੋ ਏਐੱਨਆਈ

ਲਖਨਊ, 30 ਮਈ

Advertisement

ਪੁਲੀਸ ਨੇ ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੇ ਸੰਯੁਕਤ ਕਮਿਸ਼ਨਰ ਯੋਗੇਂਦਰ ਮਿਸ਼ਰਾ ਵਿਰੁੱਧ ਦਫ਼ਤਰ ਵਿੱਚ ਬਹਿਸ ਦੌਰਾਨ ਆਪਣੇ ਸਾਥੀ ’ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਹਜ਼ਰਤਗੰਜ ਖੇਤਰ ਵਿੱਚ ਸਥਿਤ ਆਮਦਨ ਕਰ ਦਫ਼ਤਰ ਵਿੱਚ ਵਾਪਰੀ ਹੈ। ਘਟਨਾ ਤੋਂ ਬਾਅਦ ਵਿਭਾਗ ਦੇ ਡਿਪਟੀ ਕਮਿਸ਼ਨਰ ਗੌਰਵ ਗਰਗ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।

ਉਧਰ ਗਰਗ ਦੀ ਸ਼ਿਕਾਇਤ ਦੇ ਆਧਾਰ ’ਤੇ ਮਿਸ਼ਰਾ ਵਿਰੁੱਧ ਲਖਨਊ ਦੇ ਹਜ਼ਰਤਗੰਜ ਪੁਲਿਸ ਸਟੇਸ਼ਨ ਵਿੱਚ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਕੇਂਦਰੀ) ਲਖਨਊ ਆਸ਼ੀਸ਼ ਸ਼੍ਰੀਵਾਸਤਵ ਨੇ ਪੀਟੀਆਈ ਨੂੰ ਦੱਸਿਆ, "ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।"

Advertisement

ਇਸ ਘਟਨਾ ਬਾਰੇ ਦਾ ਆਪਣਾ ਪੱਖ ਦੱਸਦੇ ਹੋਏ ਮਿਸ਼ਰਾ ਨੇ ਐਕਸ ’ਤੇ ਕਈ ਪੋਸਟਾਂ ਕੀਤੀਆਂ ਹਨ। ਹਾਲਾਂਕਿ ਪੀਟੀਆਈ ਨੇ ਗਰਗ ਨਾਲ ਉਨ੍ਹਾਂ ਦੀ ਟਿੱਪਣੀ ਲਈ ਸੰਪਰਕ ਕੀਤਾ ਪਰ ਉਹ ਉਪਲਬਧ ਨਹੀਂ ਸੀ।

ਮਿਸ਼ਰਾ ਨੇ ਦੋਸ਼ ਲਗਾਇਆ ਕਿ ਗਰਗ ਨੇ ਹੀ ਵੀਰਵਾਰ ਨੂੰ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਉਸ ਨਾਲ ਬਦਸਲੂਕੀ ਕੀਤੀ ਅਤੇ ਹਮਲਾ ਕੀਤਾ। ਉਨ੍ਹਾਂ ਕਿਹਾ, ‘‘ਮੈਂ ਬਦਲਾ ਨਹੀਂ ਲਿਆ ਅਤੇ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਕਈ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਦੇਖਿਆ ਹੈ।’’ -ਪੀਟੀਆਈ

Advertisement