ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੀਜੀਆਈ ਮੈਨੇਜਮੈਂਟ ਨੂੰ ਚਿਤਾਵਨੀ
06:31 AM Jun 19, 2024 IST
ਪੱਤਰ ਪ੍ਰੇਰਕ
ਚੰਡੀਗੜ੍ਹ, 18 ਜੂਨ
ਪੀਜੀਆਈ ਵਿੱਚ ਵੱਖ-ਵੱਖ ਡਿਊਟੀਆਂ ’ਤੇ ਕੰਮ ਕਰ ਰਹੇ ਕੱਚੇ/ਠੇਕਾ ਅਧਾਰਿਤ ਕਾਮਿਆਂ ’ਤੇ ਅਧਾਰਿਤ ਜੁਆਇੰਟ ਐਕਸ਼ਨ ਕਮੇਟੀ ਆਫ਼ ਪੀਜੀਆਈ ਕੰਟਰੈਕਟ ਵਰਕਰਜ਼ ਵੱਲੋਂ ਇੱਕ ਵਾਰ ਫਿਰ ਤੋਂ ਮੈਨੇਜਮੈਂਟ ਨੂੰ ਹੜਤਾਲ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਜਥੇਬੰਦੀ ਵੱਲੋਂ ਦਿੱਤੇ ਗਏ ਅਲਟੀਮੇਟ ਵਿੱਚ ਕਿਹਾ ਗਿਆ ਹੈ ਕਿ ਮੈਨੇਜਮੈਂਟ ਵੱਲੋਂ ਕਾਮਿਆਂ ਨਾਲ ਕੀਤੇ ਗਏ ਲਿਖਤੀ ਅਤੇ ਜ਼ੁਬਾਨੀ ਵਾਅਦਿਆਂ ਮੁਤਾਬਕ ਦੋ ਸਾਲ ਦੇ ਬਕਾਏ ਜੇਕਰ ਜਲਦ ਤੋਂ ਜਲਦ ਨਾ ਦਿੱਤੇ ਗਏ ਤਾਂ 21 ਜੂਨ ਤੋਂ ਉਹ ਆਪਣਾ ਰੋਸ ਦਰਜ ਕਰਵਾਉਣ ਲਈ ਮਜਬੂਰ ਹੋਣਗੇ। ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਇੱਕ ਹਫ਼ਤਾ ਉੱਪਰ ਲੰਘ ਜਾਣ ਦੇ ਬਾਵਜੂਦ ਵੀ ਬਕਾਏ ਜਾਰੀ ਨਹੀਂ ਕੀਤੇ ਗਏ।
Advertisement
Advertisement
Related News
Advertisement