ਪੰਜਾਬ ਨੂੰ ਨਰੋਆ ਬਣਾਉਣ ਲਈ ਨੌਜਵਾਨ ਖੇਡਾਂ ਨਾਲ ਜੁੜਨ: ਅਮੋਲਕ ਸਿੰਘ
ਸ਼ਗਨ ਕਟਾਰੀਆ
ਜੈਤੋ, 15 ਨਵੰਬਰ
ਕ੍ਰਿਕਟ ਵਰਲਡ ਕੱਪ ਸੈਮੀਫਾਈਨਲ ਮੈਚ ਦੇ ਸਿੱਧੇ ਪ੍ਰਸਾਰਣ ਦਾ ਇਥੇ ਰਾਮਲੀਲ੍ਹਾ ਮੈਦਾਨ ਵਿੱਚ ਵੱਡੀ ਸਕਰੀਨ ’ਤੇ ਲੋਕਾਂ ਨੇ ਖੂਬ ਲੁਤਫ਼ ਲਿਆ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅੱਜ ਖੇਡੇ ਗਏ ਮੈਚ ਨੂੰ ਸਿਨੇਮਾ ਸਕਰੀਨ ’ਤੇ ਵਿਖਾਉਣ ਲਈ ਹਲਕਾ ਜੈਤੋ ਦੇ ਵਿਧਾਇਕ ਇੰਜਨੀਅਰ ਅਮੋਲਕ ਸਿੰਘ ਵੱਲੋਂ ਉਚੇਚੇ ਇੰਤਜ਼ਾਮ ਕਰਵਾਏ ਗਏ।
ਮੈਦਾਨ ਵਿੱਚ ਸੋਫ਼ੇ, ਕੁਰਸੀਆਂ, ਚਾਹ, ਪਾਣੀ ਆਦਿ ਦਾ ਦਰਸ਼ਕਾਂ ਲਈ ਪ੍ਰਬੰਧ ਕੀਤੇ ਹੋਏ ਸਨ। ਖੇਡ ਪ੍ਰੇਮੀ ਅਤੇ ਖਾਸ ਕਰਕੇ ਕ੍ਰਿਕਟ ਦੇ ਦਰਸ਼ਕ ਵੱਡੀ ਗਿਣਤੀ ਉਤਸ਼ਾਹ ਨਾਲ ਪੁੱਜੇ। ਦਰਸ਼ਕਾਂ ਦੇ ਵਾਹਨਾਂ ਲਈ ਉਚਿਤ ਪਾਰਕਿੰਗ ਦਾ ਪ੍ਰਬੰਧ ਸੀ। ਵਿਧਾਇਕ ਅਮੋਲਕ ਸਿੰਘ ਨੇ ਪੰਜਾਬੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਖੇਡਾਂ ਦੇ ਲੜ ਲੱਗ ਕੇ ‘ਤੰਦਰੁਸਤ ਪੰਜਾਬ’ ਸਿਰਜਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਪਿੱਚ ’ਤੇ ਇਨਸਾਨਾਂ ਦਰਮਿਆਨ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਹਨ ਪਰ ਇਸ ਖੇਡ ਦੇ ਪ੍ਰੋਗਰਾਮ ਲਈ ਖੇਡ ਦੀ ਭਾਵਨਾ ਦੇ ਅਨੁਕੂਲ ਸਭ ਸਿਆਸੀ ਧਿਰਾਂ ਨੂੰ ਸ਼ਮੂਲੀਅਤ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਵਿਧਾਇਕ ਅਮੋਲਕ ਸਿੰਘ ਖੁਦ ਕ੍ਰਿਕਟ ਦੇ ਖਿਡਾਰੀ ਹਨ ਅਤੇ ਇਸ ਖੇਡ ਪ੍ਰਤੀ ਡੂੰਘੀ ਦਿਲਚਸਪੀ ਰੱਖਦੇ ਹਨ। ਇਸ ਮੌਕੇ ਡੀਐਸਪੀ ਜੈਤੋ ਸੁਖਦੀਪ ਸਿੰਘ, ਐਸਐਚਓ ਜੈਤੋ ਮਨੋਜ ਕੁਮਾਰ ਸ਼ਰਮਾ, ਲੋਕ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਜ਼ਿਲ੍ਹਾ ਫ਼ਰੀਦਕੋਟ ਦੇ ਮੀਤ ਪ੍ਰਧਾਨ ਗੁਰਬਿੰਦਰ ਸਿੰਘ ਵਾਲੀਆ, ਜੁਆਇੰਟ ਸਕੱਤਰ ਪੰਜਾਬ (ਕਿਸਾਨ ਵਿੰਗ) ਗੁਰਭੇਜ ਸਿੰਘ ਬਰਾੜ, ਦਿ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਸਿੱਧੂ, ਅਸ਼ੋਕ ਗਰਗ, ਤਰਵਿੰਦਰ ਸਿੰਘ ਢਿੱਲੋਂ, ਪਰਮਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਚੰਦਭਾਨ, ਜਸਵੰਤ ਸਿੰਘ ਜੈਤੋ, ਕੁਲਵਿੰਦਰ ਸਿੰਘ ਕਰੀਰਵਾਲੀ, ਇਕਬਾਲ ਸਿੰਘ ਡੋਡ, ਬਲਦੇਵ ਸਿੰਘ, ਸੱਤ ਪਾਲ ਡੋਡ, ਜਗਤਾਰ ਸਿੰਘ, ਰਨਬੀਰ ਸਿੰਘ ਰੈਨੀ, ਜਸਪਾਲ ਸਿੰਘ ਗੋਰਾ ਕਰੀਰਵਾਲੀ ਤੇ ਹੋਰ ਹਾਜ਼ਰ ਸਨ।