For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

06:43 PM Jun 29, 2023 IST
ਕਾਂਗਰਸੀ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ
Advertisement

ਪੱਤਰ ਪ੍ਰੇਰਕ

Advertisement

ਦਸੂਹਾ, 28 ਜੂਨ

ਇੱਥੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਹਲਕੇ ਦੇ ਕੰਢੀ ਤੇ ਬੇਟ ਖੇਤਰ ਨੂੰ ਕਾਂਗਰਸ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਪਿੰਡ ਕੈਰੇ ਦੀ ਸਮੁੱਚੀ ਪੰਚਾਇਤ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਰਪੰਚ ਗੁਰਜੀਤ ਪਾਲ ਸਿੰਘ, ਗੁਰਪ੍ਰੀਤ ਸਿੰਘ ਸੰਨੀ, ਯਾਦਵਿੰਦਰ ਸਿੰਘ, ਸੁਖਵੀਰ ਸਿੰਘ, ਸੰਪੂਰਨ ਸਿੰਘ, ਅਮਰਜੀਤ ਸਿੰਘ, ਕੁਲਵੀਰ ਸਿੰਘ, ਜਰਨੈਲ ਸਿੰਘ, ਬੀਬੀ ਸੰਪੂਰਨ ਕੌਰ, ਗੁਰਮੇਲ ਸਿੰਘ, ਟਹਿਲ ਸਿੰਘ, ਸੁਖਦੇਵ ਸਿੰਘ, ਭਜਨ ਸਿੰਘ, ਰਾਜੂ ਤੇ ਸੰਨੀ ਸ਼ਾਮਲ ਹਨ। ਇਨ੍ਹਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਦਿਆਂ ਵਿਧਾਇਕ ਘੁੰਮਣ ਨੇ ਦੱਸਿਆ ਕਿ ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਪੰਚਾਇਤਾਂ ‘ਆਪ’ ਵਿੱਚ ਸ਼ਾਮਲ ਹੋ ਚੁੱਕੀਆਂ ਹਨ।

ਇਸ ਮੌਕੇ ਕੇਪੀ ਸੰਧੂ, ਸੋਨੂੰ ਮੁਲਤਾਨੀ, ਦਿਲਬਾਗ ਸਿੰਘ, ਬਲਦੇਵ ਸਿੰਘ ਬੁਧੋਬਰਕਤ, ਚੇਅਰਮੈਨ ਰਜਿੰਦਰ ਸਿੰਘ, ਦਲਜੀਤ ਸਿੰਘ ਲਾਲੇਵਾਲ, ਗੁਰਦੀਪ ਸਿੰਘ ਸੋਨੂੰ, ਰਿੰਕੂ ਮੁਲਤਾਨੀ, ਸਰਪੰਚ ਲਖਵੀਰ ਸਿੰਘ, ਜਗੀਰ ਸਿੰਘ ਆਇ ਮੌਜੂਦ ਸਨ।

Advertisement
Tags :
Advertisement
Advertisement
×