ਐਡਵੋਕੇਟ ਅਸ਼ੋਕ ਲਖਨਪਾਲ ਤੇ ਹਰੀਸ਼ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਮਈ
ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ, ਜਦੋਂ ਕਮਾਂਡਰ ਬਲਬੀਰ ਸਿੰਘ ਸਾਂਪਲਾ ਐੱਸਸੀ ਮੋਰਚਾ ਦੀ ਮਿਹਨਤ ਸਦਕਾ ਸੀਨੀਅਰ ਐਡਵੋਕੇਟ ਅਸ਼ੋਕ ਲਖਨਪਾਲ ਅਤੇ ਐਡਵੋਕੇਟ ਹਰੀਸ਼ ਕੁਮਾਰ ਦੀ ਅਗਵਾਈ ਹੇਠ 40 ਦੇ ਕਰੀਬ ਵੱਖ ਵੱਖ ਵਰਗਾਂ ਨਾਲ ਸਬੰਧਤ ਪ੍ਰਤੀਨਿਧ ਭਾਜਪਾ ਵਿੱਚ ਸ਼ਾਮਿਲ ਹੋ ਗਏ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਮੁੱਖ ਦਫ਼ਤਰ ਵਿੱਚ ਹੋਏ ਸਮਾਗਮ ਦੌਰਾਨ ਇਨ੍ਹਾਂ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਦਾ ਪਟਕਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕਨਿਕਾ ਜਿੰਦਲ, ਪਰਮਿੰਦਰ ਮਹਿਤਾ ਅਤੇ ਡਿੰਪੀ ਮੱਕੜ ਵੀ ਮੌਜੂਦ ਸਨ। ਇਸ ਮੌਕੇ ਕਮਾਂਡਰ ਬਲਬੀਰ ਸਿੰਘ ਸਾਂਪਲਾ ਅਤੇ ਰਜਨੀਸ਼ ਧੀਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਰਬ ਸਮਾਜ ਲਈ ਚਲਾਈਆਂ ਗਈਆਂ ਲਾਭਪਾਤਰੀ ਸਕੀਮਾਂ ਦਾ ਲਾਭ ਹਰ ਵਰਗ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਭਾਜਪਾ ਪੰਜਾਬ ਦੇ ਵੋਟਰਾਂ ਦੇ ਸਹਿਯੋਗ ਨਾਲ ਜਿੱਤੇਗੀ ਅਤੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਇਸ ਮੌਕੇ ਸੀਨੀਅਰ ਐਡਵੋਕੇਟ ਅਸ਼ੋਕ ਲਖਨਪਾਲ, ਐਡਵੋਕੇਟ ਹਰੀਸ਼ ਕੁਮਾਰ, ਸੀਪੀ ਸ਼ਰਮਾ, ਗੁਲਸ਼ਨ ਪਾਹਵਾ, ਰੋਹਿਤ ਕੁਲਾਰ, ਅਮਨਦੀਪ ਸਿੰਘ, ਅਨਿਲ ਕੁਮਾਰ, ਦੀਪਕ ਸੈਣੀ, ਗੁਰਚਰਨ ਸਿੰਘ, ਹਰੀ ਸ਼ੰਕਰ, ਹਨੀ ਟਰੇਡਰ ਆਦਿ ਹਾਜ਼ਰ ਸਨ।