ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੌਨੀ ਲੀਵਰ ਵੱਲੋਂ ਫਿਲਮ ‘ਹਾਊਸਫੁੱਲ 5’ ਦੇ ਸੈੱਟ ਦੀ ਤਸਵੀਰ ਸਾਂਝੀ

07:53 AM Sep 25, 2024 IST

ਮੁੰਬਈ:

Advertisement

ਹਾਊਸਫੁੱਲ ਫਰੈਂਚਾਇਜ਼ੀ ਦੀ ਅਗਲੀ ਫਿਲਮ ‘ਹਾਊਸਫੁੱਲ 5’ ਦੀ ਸ਼ੂਟਿੰਗ ਜਾਰੀ ਹੈ ਤੇ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੇ ਕਾਮੇਡੀ ਅਦਾਕਾਰ ਜੌਨੀ ਲੀਵਰ ਨੇ ‘ਹਾਊਸਫੁੱਲ 5’ ਦੇ ਸੈੱਟ ਤੋਂ ਪਰਦੇ ਤੋਂ ਪਿੱਛੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰ ਵਿੱਚ ਜੌਨੀ ਲੀਵਰ ਅਕਸ਼ੈ ਕੁਮਾਰ ਅਤੇ ਰਣਜੀਤ ਨਾਲ ਦਿਖਾਈ ਦੇ ਰਹੇ ਹਨ। ਜੌਨੀ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਇਹ ਫੁੱਲ ਹਾਊਸ ਹੈ ਜਾਂ ਹਾਊਸ ਫੁੱਲ?’ ਇਸ ਫਿਲਮ ਦੇ ਨਿਰਮਾਤਾਵਾਂ ਨੇ ਜਦੋਂ ਤੋਂ ‘ਹਾਊਸਫੁੱਲ’ ਦਾ ਅਗਲਾ ਭਾਗ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਇਸ ਫਿਲਮ ਲਈ ਪ੍ਰਸੰਸਕਾਂ ਦੀ ਉਤਸੁਕਤਾ ਵਧ ਗਈ ਹੈ। ਇਸ ਫਿਲਮ ’ਚ ਜੈਕੁਲਿਨ ਫਰਨਾਂਡੇਜ਼, ਨਰਗਿਸ ਫਾਖ਼ਰੀ, ਸੋਨਮ ਬਾਜਵਾ, ਚਿਤਰਾਂਗਦਾ ਸਿੰਘ ਅਤੇ ਸੌਂਦਰਿਆ ਸ਼ਰਮਾ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਜੁਲਾਈ ਵਿੱਚ ਸਾਜਿਦ ਨਾਡਿਆਡਵਾਲਾ ਨੇ ਐਲਾਨ ਕੀਤਾ ਸੀ ਕਿ ‘ਹਾਊਸਫੁੱਲ’ ਦੇ ਅਗਲੇ ਭਾਗ ਵਿਚ ਸੁਪਰਸਟਾਰ ਸੰਜੇ ਦੱਤ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਸਾਜਿਦ ਤੇ ਸੰਜੈ ਦੱਤ ਲੰਬੇ ਸਮੇਂ ਤੋਂ ਦੋਸਤ ਅਤੇ ਸਹਿਯੋਗੀ ਰਹੇ ਹਨ। ਸੰਜੇ ਦੱਤ ਨੇ ਕਿਹਾ, ‘ਮੇਰੇ ਫਿਲਮੀ ਸਫਰ ਦੀ ਸ਼ੁਰੂਆਤ ਤੋਂ ਹੀ ਸਾਜਿਦ ਨਾਡਿਆਡਵਾਲਾ ਮੇਰੇ ਪਰਿਵਾਰ ਵਾਂਗ ਰਹੇ ਹਨ। ਮੈਂ ‘ਹਾਊਸਫੁੱਲ 5’ ’ਚ ਉਨ੍ਹਾਂ ਨਾਲ ਜੁੜ ਕੇ ਬਹੁਤ ਉਤਸ਼ਾਹਿਤ ਹਾਂ।’ ‘ਹਾਊਸਫੁੱਲ 5’ ਦਾ ਨਿਰਦੇਸ਼ਨ ਤਰੁਨ ਮਨਸੁਖਾਨੀ ਨੇ ਕੀਤਾ ਹੈ ਤੇ ਇਸ ਫਿਲਮ ਦੀ ਸ਼ੂਟਿੰਗ ਵਿਦੇਸ਼ ਵਿਚ ਕਰੂਜ਼ ’ਤੇ ਕੀਤੀ ਗਈ ਹੈ। ਇਸ ਫਿਲਮ ਵਿੱਚ ਰਿਤੇਸ਼ ਦੇਸ਼ਮੁਖ ਅਤੇ ਅਭਿਸ਼ੇਕ ਬੱਚਨ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਅਗਲੇ ਸਾਲ 6 ਜੂਨ ਨੂੰ ਰਿਲੀਜ਼ ਹੋਵੇਗੀ। -ਏਐੱਨਆਈ

Advertisement
Advertisement