ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੌਹਰ ਕੱਪ: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ

06:56 AM Nov 05, 2023 IST

ਜੌਹਰ ਬਾਹਰੂ (ਮਲੇਸ਼ੀਆ), 4 ਨਵੰਬਰ
ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਗੋਲਕੀਪਰ ਐੱਚ. ਐੱਸ. ਮੋਹਤਿ ਵੱਲੋਂ ਪੈਨਲਟੀ ਸ਼ੂਟਆਊਟ ਦੇ ਕੀਤੇ ਸ਼ਾਨਦਾਰ ਬਚਾਅ ਸਦਕਾ ਅੱਜ ਇਥੇ ਸੁਲਤਾਨ ਜੌਹਰ ਕੱਪ ਜੂਨੀਅਰ ਹਾਕੀ ਮੁਕਾਬਲੇ ਵਿੱਚ ਪਾਕਿਸਤਾਨ ਨੂੰ 6-5 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ ਹੈ। ਨਿਰਧਾਰਤ ਸਮੇਂ ਵਿੱਚ ਦੋਹਾਂ ਟੀਮਾਂ ਵਿਚਾਲੇ ਮੁਕਾਬਲਾ 3-3 ਨਾਲ ਬਰਾਬਰ ਰਿਹਾ। ਭਾਰਤ ਲਈ ਅਰੁਣ ਸਾਹਨੀ ਨੇ 11ਵੇਂ, ਪੁਵੱਨਾ ਸੀਬੀ ਨੇ 42ਵੇਂ ਤੇ ਕਪਤਾਨ ਉੱਤਮ ਸਿੰਘ ਨੇ 52ਵੇਂ ਮਿੰਟ ’ਤੇ ਗੋਲ ਕੀਤੇ ਜਦੋਂ ਕਿ ਪਾਕਿਸਤਾਨ ਤਰਫੋਂ ਸੁਫਿਆਨ ਖਾਨ ਨੇ 33ਵੇਂ, ਅਬਦੁੱਲ ਕਯੂਮ ਨੇ 50ਵੇਂ ਤੇ ਕਪਤਾਨ ਸ਼ਾਹਿਦ ਹਨਾਨ ਨੇ 57ਵੇਂ ਮਿੰਟ ’ਚ ਗੋਲ ਦਾਗੇ। ਪੈਨਲਟੀ ਸ਼ੂਟਆਊਟ ਦੇ ਪਹਿਲੇ ਪੰਜ ਮੌਕਿਆਂ ਤੋਂ ਬਾਅਦ ਦੋਹੇਂ ਟੀਮਾਂ 4-4 ਦੀ ਬਰਾਬਰੀ ’ਤੇ ਸਨ ਅਤੇ ਸਡਨ ਡੈੱਥ ਵਿੱਚ ਮੋਹਤਿ ਨੇ ਹਨਾਨ ਦੇ ਖ਼ਿਲਾਫ਼ ਸ਼ਾਨਦਾਰ ਬਚਾਅ ਕਰਦਿਆਂ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। -ਪੀਟੀਆਈ

Advertisement

Advertisement
Advertisement