ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੋਗਾ: ਨਗਰ ਪੰਚਾਇਤ ਨੇ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਨੂੰ ਤਾਲਾ ਜੜਿਆ

08:16 PM Jun 29, 2023 IST
Advertisement

ਜੋਗਿੰਦਰ ਸਿੰਘ ਮਾਨ/ਸ਼ੰਗਾਰਾ ਸਿੰਘ ਅਕਲੀਆ

ਮਾਨਸਾ/ਜੋਗਾ, 26 ਜੂਨ

Advertisement

ਮਾਨਸਾ ਜ਼ਿਲ੍ਹੇ ਦੀ ਨਗਰ ਪੰਚਾਇਤ ਜੋਗਾ ਦੇ ਵਿਕਾਸ ਕਾਰਜ ਅਧੂਰੇ ਪਏ ਹੋਣ ਤੋਂ ਅੱਕੇ ਨਗਰ ਪੰਚਾਇਤ ਦੇ ਨੁਮਾਇੰਦਿਆਂ ਨੇ ਅੱਜ ਕਾਰਜ ਸਾਧਕ ਅਫ਼ਸਰ (ਈ.ਓ) ਦੇ ਦਫ਼ਤਰ ਨੂੰ ਜਿੰਦਰਾ ਲਗਾ ਦਿੱਤਾ। ਨਗਰ ਪੰਚਾਇਤ ਵੱਲੋਂ ਅਜਿਹੀ ਬਗਾਵਤ ਕਰਦਿਆਂ ਦੋਸ਼ ਲਾਇਆ ਕਿ ਉੱਚ ਅਧਿਕਾਰੀਆਂ ਵੱਲੋਂ ਡਿਊਟੀ ‘ਤੇ ਨਾ ਆਉਣ ਕਾਰਨ ਆਮ ਲੋਕਾਂ ਦੇ ਕੰਮ-ਕਾਜ ਨਹੀਂ ਹੋ ਰਹੇ ਹਨ, ਜਿਸ ਕਰਕੇ ਦਫ਼ਤਰ ਨੂੰ ਖੋਲ੍ਹਣ ਦਾ ਕੋਈ ਫਾਇਦਾ ਨਹੀਂ ਹੈ।

ਨਗਰ ਪੰਚਾਇਤ ਦਾ ਕਹਿਣਾ ਹੈ ਕਿ ਪਾਣੀ ਨਿਕਾਸੀ ਦੀ ਸਮੱਸਿਆ ਨੇ ਪਿੰਡ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ ਅਤੇ ਜਿਹੜੇ ਕੰਮ 3 ਮਹੀਨਿਆਂ ਦੇ ਅੰਦਰ ਮੁਕੰਮਲ ਹੋਣੇ ਸਨ, ਉਹ 6 ਮਹੀਨਿਆਂ ਵਿੱਚ ਵੀ ਨੇਪਰੇ ਨਹੀਂ ਚੜ੍ਹ ਸਕੇ ਅਤੇ ਵਿਕਾਸ ਕੰਮਾਂ ਵਿੱਚ ਠੇਕੇਦਾਰ ਵੀ ਦਿਲਚਸਪੀ ਨਹੀਂ ਲੈ ਰਹੇ। ਪੰਚਾਇਤ ਦਾ ਕਹਿਣਾ ਹੈ ਕਿ ਈ.ਓ ਨੇ ਕਦੇ ਇੱਥੋਂ ਦਾ ਗੇੜਾ ਵੀ ਨਹੀਂ ਮਾਰਿਆ, ਜਿਸ ਕਰਕੇ ਅਤੀ ਲੋੜੀਂਦੇ ਕੰਮ ਠੱਪ ਪਏ ਹਨ।

ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ, ਪੰਚ ਰਾਜਦੀਪ ਕੌਰ, ਅੰਗਰੇਜ ਕੌਰ, ਗੁਰਜੰਟ ਸਿੰਘ, ਗੁਰਚਰਨ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਗੁਰਤੇਜ ਸਿੰਘ, ਸੁਰਜੀਤ ਸਿੰਘ ਅਤੇ ਰਾਜਵੀਰ ਕੌਰ ਨੇ ਈ.ਓ ਦੇ ਦਫ਼ਤਰ ਨੂੰ ਜਿੰਦਰਾ ਮਾਰਨ ਤੋਂ ਬਾਅਦ ਕਿਹਾ ਕਿ ਸਰਕਾਰੀ ਸਕੂਲ ਅਤੇ ਗੁਰਦੁਆਰਾ ਸਾਹਿਬ ਦੇ ਲਾਗੇ ਪਾਣੀ ਭਰ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ। ਇਸੇ ਤਰ੍ਹਾਂ ਟੋਭੇ ਵਿੱਚੋਂ ਨਗਰ ਪੰਚਾਇਤ ਨੇ ਖੁਦ ਗਾਰ ਕੱਢਕੇ ਇਸ ਦੀ ਸਫਾਈ ਕਰਵਾਈ, ਪਰ ਹੁਣ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਗ੍ਰਾਮ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਪੱਤਰ ਲਿਖਕੇ ਨਗਰ ਪੰਚਾਇਤ ਜੋਗਾ ਵਿਖੇ ਵਿਕਾਸ ਕੰਮ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਹੈ।

ਵਿਕਾਸ ਕਾਰਜਾਂ ਵਿੱਚ ਨਹੀਂ ਪੈ ਰਿਹਾ ਅੜਿੱਕਾ: ਈਓ

ਨਗਰ ਪੰਚਾਇਤ ਜੋਗਾ ਦੇ ਈਓ ਆਸ਼ੀਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਹਫ਼ਤੇ ਵਿੱਚ 1 ਦਿਨ ਆਪਣੀ ਡਿਊਟੀ ‘ਤੇ ਆਉਂਦੇ ਹਨ, ਕਿਉਂਕਿ ਭੀਖੀ, ਜੋਗਾ ਅਤੇ ਭਵਾਨੀਗੜ੍ਹ ਨਗਰ ਕੌਂਸਲ ਦਾ ਚਾਰਜ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕੋਈ ਵੀ ਅੜਿੱਕਾ ਨਹੀਂ ਪੈਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਦਸਤਖਤ ਆਦਿ ਕਾਰਨ ਕੋਈ ਵੀ ਕੰਮ ਨਾ ਰੁਕੇ, ਇਸ ਲਈ ਉਹ ਭੀਖੀ ਡਿਊਟੀ ਦੌਰਾਨ ਵੀ ਜੋਗਾ ਨਗਰ ਪੰਚਾਇਤ ਦੀਆਂ ਫਾਇਲਾਂ ਮੰਗਵਾਕੇ ਉਨ੍ਹਾਂ ‘ਤੇ ਦਸਤਖ਼ਤ ਕਰ ਦਿੰਦੇ ਹਨ।

Advertisement
Tags :
ਅਫ਼ਸਰਕਾਰਜਸਾਧਕਜੜਿਆਜੋਗਾ:ਤਾਲਾਦਫ਼ਤਰਪੰਚਾਇਤ
Advertisement