For the best experience, open
https://m.punjabitribuneonline.com
on your mobile browser.
Advertisement

ਜੋਧਵਾਲ ਦਾ ਦੰਗਲ ਮੇਲਾ ਰੂਬਲਜੀਤ ਖੰਨਾ ਨੇ ਜਿੱਤਿਆ

07:04 AM Aug 29, 2024 IST
ਜੋਧਵਾਲ ਦਾ ਦੰਗਲ ਮੇਲਾ ਰੂਬਲਜੀਤ ਖੰਨਾ ਨੇ ਜਿੱਤਿਆ
ਪਿੰਡ ਜੋਧਵਾਲ ਦੇ ਦੰਗਲ ’ਚ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ। -ਫੋਟੋ: ਟੱਕਰ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 28 ਅਗਸਤ
ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਰੂੜੇਵਾਲ, ਜੋਧਵਾਲ, ਚੱਕ ਸ਼ੰਮੂ, ਮੁਗਲੇਵਾਲ ਅਤੇ ਲੁਬਾਣਗੜ੍ਹ ਆਦਿ ਪਿੰਡਾਂ ਦੇ ਸਹਿਯੋਗ ਨਾਲ ਸਾਂਝਾ ਦੰਗਲ ਮੇਲਾ ਪਿੰਡ ਜੋਧਵਾਲ ਵਿਖੇ ਕਰਵਾਇਆ ਗਿਆ ਜਿਸ ਵਿਚ 75 ਤੋਂ ਵੱਧ ਕੁਸ਼ਤੀਆਂ ਦਾ ਮੇਲੀਆਂ ਨੇ ਆਨੰਦ ਮਾਣਿਆ। ਦੰਗਲ ਮੇਲੇ ਵਿਚ ਝੰਡੀ ਦੀ ਕੁਸ਼ਤੀ ਰੂਬਲਜੀਤ ਖੰਨਾ ਨੇ ਨਵਦੀਪ ਦਿੱਲੀ ਨੂੰ ਹਰਾ ਕੇ ਜਿੱਤੀ ਜਦਕਿ ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਸਾਹਿਲ ਕੁਹਾਲੀ ਤੇ ਸੰਦੀਪ ਮੋਟੇ ਵਿਚਕਾਰ ਬਰਾਬਰ ਰਹੀ। ਜੇਤੂ ਪਹਿਲਵਾਨਾਂ ਨੂੰ ਮੋਟਰਸਾਈਕਲ ਤੇ ਨਕਦ ਰਾਸ਼ੀ ਨਾਲ ਸਰਪੰਚ ਜਸਦੇਵ ਸਿੰਘ ਬਿੱਟੂ, ਭਗਤ ਬਾਬਾ ਸਵਰਨ ਸਿੰਘ, ਦਰਸ਼ਨ ਸਿੰਘ, ਚਰਨਜੀਤ ਸੈਣੀ, ਬਲਵਿੰਦਰ ਸਿੰਘ ਪਾਬਲਾ, ਹਰਜੀਤ ਸਿੰਘ ਪਾਬਲਾ, ਸੁਖਵਿੰਦਰ ਸ਼ਰਮਾ, ਪ੍ਰਦੀਪ ਸਿੰਘ, ਬਲਵੀਰ ਸਿੰਘ, ਮੋਹਣ ਸਿੰਘ ਫੌਜੀ, ਸੰਦੀਪ ਮਾਨ ਨੇ ਸਨਮਾਨਿਤ ਕੀਤਾ। ਮੇਲੇ ਦਾ ਅੱਖੀਂ ਡਿੱਠਾ ਹਾਲ ਨਾਜ਼ਰ ਖੇੜੀ ਨੇ ਸੁਣਾਇਆ ਜਿਸ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
Author Image

Advertisement